ਵੇਲਿਗਨਟਨ — ਸੱਟ ਲੱਗਣ ਕਾਰਨ ਨਿਊਜੀਲੈਂਡ ਟੀਮ ਦੇ ਕਪਤਾਨ ਕੇਨ ਵਿਲੀਅਮ ਦਾ ਬੰਗਲਾਦੇਸ਼ ਦੇ ਖਿਲਾਫ ਸ਼ਨੀਵਾਰ ਤੋਂ ਕਰਾਇਸਟਚਰਚ 'ਚ ਹੋਣ ਵਾਲੇ ਤੀਸਰੇ ਟੈਸਟ ਮੈਚ 'ਚ ਖੇਡਣ ਸ਼ੱਕੀ ਹੈ। ਉਨ੍ਹਾਂ ਨੂੰ ਇਸ ਮੈਚ ਤੋਂ ਬਾਹਰ ਬੈਠਣਾ ਪੈ ਸਕਦਾ ਹੈ ਤੇ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 'ਚ ਵੀ ਦੇਰੀ ਨਾਲ ਪਹੁੰਚ ਸਕਦੇ ਹਨ। ਕਪਤਾਨ ਵਿਲੀਅਮਸਨ ਵੇਲਿੰਗਟਨ 'ਚ ਦੂਜੇ ਟੈਸਟ ਮੈਚ 'ਚ ਬੰਗਲਾਦੇਸ਼ ਦੀ ਪਹਿਲੀ ਪਾਰੀ ਦੇ ਦੌਰਾਨ ਫਿਲਡਿੰਗ ਰੱਖਿਆ ਕਰਦੇ ਸਮੇਂ ਜ਼ਖਮੀ ਹੋ ਗਏ ਸਨ।
ਨਿਊਜੀਲੈਂਡ ਨੇ ਇਹ ਮੈਚ ਪਾਰੀ ਤੇ 12 ਦੌੜਾਂ ਨਾਲ ਜਿੱਤਿਆ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਕਿਹਾ ਕਿ ਸਕੈਨ ਤੋਂ ਪਤਾ ਚੱਲਿਆ ਹੈ ਕਿ ਵਿਲਾਅਮਸਨ ਮੋਡੇ 'ਚ ਹੱਲਕੀ ਸੱਟ ਜਿਹੀ ਲਗੀ ਹੈ। ਆਈ ਹੈ। ਉਨ੍ਹਾਂ ਨੇ ਕਿਹਾ, ਉਨ੍ਹਾਂ ਨੂੰ ਉਥੇ ਉਪਰ ਦੀ ਵੱਲ ਦਰਦ ਹੋ ਰਿਹਾ ਹੈ ਪਰ ਇਹ ਵੱਡੀ ਸੱਟ ਨਹੀਂ ਹੈ। ਉਮੀਦ ਹੈ ਕਿ ਉਹ ਜਲਦ ਠੀਕ ਹੋ ਜਾਣਗੇ ਤੇ ਸਾਨੂੰ ਇਹ ੁਸੁਨਿਸ਼ਚਿਤ ਕਰਨਾ ਹੋਵੇਗਾ ਕਿ ਸੱਟ ਜ਼ਿਆਦਾ ਨਾ ਵਧੇ। ਉਹ ਕਰਾਇਸਟਚਰਚ ਆਉਣਗੇ ਤੇ ਅਸੀਂ ਤੱਦ ਪੁੱਸ਼ਟੀ ਕਰਣਗੇ ਕਿ ਉਹ ਖੇਡਣਗੇ ਜਾਂ ਨਹੀਂ।
ਵਿਲੀਅਮਸਨ ਨੂੰ ਬੰਗਲਾਦੇਸ਼ ਸੀਰੀਜ਼ ਤੋਂ ਬਾਅਦ ਭਾਰਤ ਜਾ ਕੇ ਆਈ. ਪੀ. ਐੱਲ ਟੀਮ ਸਨਰਾਈਜ਼ਰਸ ਹੈਦਰਾਬਾਦ ਨਾਲ ਜੁੜਨਾ ਹੈ। ਸਟੀਡ ਨੇ ਕਿਹਾ, ਅਸੀਂ ਜਿਵੇਂ ਉਮੀਦ ਲਗਾਈ ਹੈ ਜੇਕਰ ਚੀਜਾਂ ਉਸੇਂ ਤਰ੍ਹਾਂ ਨਾਲ ਅੱਗੇ ਵੱਧਦੀਆਂ ਹਨ ਤਾਂ ਫਿਰ ਆਈ. ਪੀ.ਐੱਲ 'ਚ ਉਨ੍ਹਾਂ ਦੇ ਲਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਪਰ ਉਹ ਵੀ ਜਾਣਦੇ ਹਨ ਕਿ ਜੇਕਰ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਰਹਿੰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਕੁਝ ਦਿਨ ਹੋਰ ਰੋਕ ਸਕਦੇ ਹਨ। ਅਸੀਂ ਸੁਨਿਸਚਿਤ ਹੋਣਾ ਚਾਹਾਂਗੇ ਕਿ ਉਹ ਭਾਰਤ ਜਾਣ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਰਹਿਣ। ''
5th ODI 'ਚ ਰੋਹਿਤ ਕੋਲ ਸਚਿਨ-ਧੋਨੀ ਦਾ ਵੱਡਾ ਰਿਕਾਰਡ ਤੋੜਨ ਦਾ ਸੁਨਹਿਰੀ ਮੌਕਾ
NEXT STORY