ਜਲੰਧਰ- ਇੰਗਲੈਂਡ ਨਾਲ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ ਸਪਿਨਰਾਂ ਨੂੰ ਲੈ ਕੇ ਧਰਮ ਸੰਕਟ ਵਿਚ ਫਸਦਾ ਹੋਇਆ ਨਜ਼ਰ ਆ ਰਿਹਾ ਹੈ। ਇੰਗਲੈਂਡ ਜਿੱਥੋਂ ਦੀਆਂ ਪਿੱਚਾਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਦੇਣ ਲਈ ਜਾਣੀਆਂ ਜਾਂਦੀਆਂ ਹਨ, ਉਥੇ ਹੀ ਭਾਰਤੀ ਟੀਮ ਦਾ ਦੋ ਸਪਿਨਰਾਂ ਨਾਲ ਉਤਰਨਾ ਖਤਰੇ ਤੋਂ ਖਾਲੀ ਨਹੀਂ ਹੈ। ਅਜਿਹੇ ਵਿਚ ਵੱਖ-ਵੱਖ ਕ੍ਰਿਕਟ ਧਾਕੜਾਂ ਦੀਆਂ ਨਜ਼ਰਾਂ ਇਸ 'ਤੇ ਹੀ ਲੱਗੀਆਂ ਹੋਈਆਂ ਹਨ ਕਿ ਕੋਹਲੀ ਆਖਰੀ-11 ਵਿਚ ਤਜਰਬੇਕਾਰ ਅਸ਼ਵਿਨ ਨੂੰ ਜਗ੍ਹਾ ਦਿੰਦਾ ਹੈ ਜਾਂ ਫਾਰਮ ਵਿਚ ਚੱਲ ਰਹੇ ਕੁਲਦੀਪ ਯਾਦਵ ਨੂੰ। ਹਾਲਾਂਕਿ ਕੋਹਲੀ ਨੇ ਵੀ ਇਸ 'ਤੇ ਅਜੇ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। ਅੰਦਾਜ਼ਾ ਹੈ ਕਿ ਟੀਮ ਇੰਡੀਆ ਦੇ ਏਸੈਕਸ ਨਾਲ ਬੁੱਧਵਾਰ ਨੂੰ ਸ਼ੁਰੂ ਹੋਣ ਵਾਲੇ ਅਭਿਆਸ ਮੈਚ ਤੋਂ ਇਸ 'ਤੇ ਸਥਿਤੀ ਕੁਝ ਜ਼ਰੂਰ ਸਾਫ ਹੋਵੇਗੀ।

ਕੁਲਦੀਪ ਯਾਦਵ (23)
ਤਾਕਤ : ਚਾਈਨਾਮੈਨ ਸ਼ੈਲੀ ਕਾਰਨ ਅਜੇ ਤਕ ਵਿਰੋਧੀਆਂ ਲਈ ਅਣਸੁਲਝੀ ਪਹੇਲੀ ਬਣਿਆ ਹੋਇਆ ਹੈ । ਟੀ-20 ਵਿਚ ਉਸਦਾ ਤੋੜ ਨਹੀਂ ਨਿਕਲ ਸਕਿਆ।
ਕਮਜ਼ੋਰੀ : ਬੱਲੇਬਾਜ਼ੀ ਲਈ ਜ਼ਿਆਦਾ ਮੌਕਾ ਨਹੀਂ ਮਿਲਿਆ। ਛੋਟੇ ਸਪੈੱਲ ਵਿਚ ਗੇਂਦਬਾਜ਼ੀ ਕਰਦਾ ਹੈ। ਟੈਸਟ ਵਿਚ ਇਸਦੀ ਕਮੀ ਮਹਿਸੂਸ ਹੋ ਸਕਦੀ ਹੈ।
ਪ੍ਰਦਰਸ਼ਨ : ਕੁਲਦੀਪ ਨੇ 2 ਟੈਸਟ ਖੇਡ ਕੇ 9 ਵਿਕਟਾਂ ਲਈਆਂ ਹਨ, ਜਦਕਿ ਪਿਛਲੇ 11 ਵਨ ਡੇ ਵਿਚ ਉਹ 14 ਦੀ ਔਸਤ ਨਾਲ 29 ਵਿਕਟਾਂ ਲੈ ਚੁੱਕਾ ਹੈ।
ਖਾਸੀਅਤ : ਹਾਲੀਆ ਪ੍ਰਦਰਸ਼ਨ ਕਾਰਨ ਉਸਦੀ ਦਾਅਵੇਦਾਰੀ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ।
ਸੰਭਾਵਨਾ : ਬੀਤੇ ਦਿਨੀਂ ਇੰਗਲੈਂਡ ਦੇ ਸਾਬਕਾ ਸਪਿਨਰ ਗ੍ਰੀਮ ਸਵਾਨ ਨੇ ਕਿਹਾ ਸੀ ਕਿ ਹਾਲੀਆ ਸਮੇਂ ਵਿਚ ਜਿਸ ਤਰ੍ਹਾਂ ਕੁਲਦੀਪ ਪ੍ਰਦਰਸ਼ਨ ਕਰ ਰਿਹਾ ਹੈ, ਉਹ ਇੰਗਲੈਂਡ ਟੀਮ ਲਈ ਚੁਣੌਤੀ ਪੇਸ਼ ਕਰ ਸਕਦਾ ਹੈ। ਸਵਾਨ ਦਾ ਕਹਿਣਾ ਹੈ ਸੀ ਕਿ ਕੁਲਦੀਪ ਦਾ ਐਕਸ਼ਨ ਚੰਗਾ ਹੈ। ਉਹ ਪਿੱਚ ਨੂੰ ਜਲਦੀ ਪੜ੍ਹ ਲੈਂਦਾ ਹੈ। ਉਸਦੀ ਇਹ ਹੀ ਖਾਸੀਅਤ ਉਸ ਨੂੰ ਇੰਗਲੈਂਡ ਵਿਚ ਫਾਇਦਾ ਦੇ ਸਕਦੀ ਹੈ।

ਰਵੀਚੰਦਰਨ ਅਸ਼ਵਿਨ (31)
ਤਾਕਤ : ਸਭ ਤੋਂ ਤੇਜ਼ 300 ਵਿਕਟਾਂ ਲੈਣ ਵਾਲਾ ਟੈਸਟ ਖਿਡਾਰੀ ਹੈ। ਗੁਗਲੀ, ਦੂਸਰਾ ਸੁੱਟਣ ਵਿਚ ਮਾਹਿਰ। ਹੁਣ ਲੈੱਗ ਸਪਿਨ ਸੁੱਟਣ ਦੀ ਤਿਆਰੀ ਕਰ ਰਿਹਾ ਹੈ।
ਕਮਜ਼ੋਰੀ : ਆਈ. ਪੀ. ਐੱਲ. ਵਿਚ ਸਫਲ ਨਹੀਂ ਹੋ ਸਕਿਆ। ਟੀਮ ਤੋਂ ਦੂਰੀ ਕਾਰਨ ਲੈਅ ਹਾਸਲ ਕਰਨ ਵਿਚ ਲੱਗੇਗਾ ਸਮਾਂ।
ਪ੍ਰਦਰਸ਼ਨ :ਪਿਛਲੇ 10 ਟੈਸਟਾਂ ਵਿਚ 28 ਦੀ ਔਸਤ ਨਾਲ 46 ਵਿਕਟਾਂ ਲੈ ਚੁੱਕਾ ਹੈ। ਇਨ੍ਹਾਂ ਵਿਚੋਂ ਸਿਰਫ ਇਕ ਵਾਰ 5 ਵਿਕਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ।
ਖਾਸੀਅਤ : ਗੇਂਦਬਾਜ਼ੀ ਨਾਲ ਬੱਲੇਬਾਜ਼ੀ ਵਿਚ ਮਾਹਿਰ ਹੈ। 58 ਟੈਸਟਾਂ ਵਿਚ 4 ਸੈਂਕੜੇ ਤੇ 11 ਅਰਧ ਸੈਂਕੜਿਆਂ ਨਾਲ 2 ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕਾ ਹੈ।
ਸੰਭਾਵਨਾ : ਟੀਮ ਦਾ ਸਭ ਤੋਂ ਤਜਰਬੇਕਾਰੀ ਸਪਿਨਰ ਹੈ ਆਰ. ਅਸ਼ਵਿਨ। ਟੈਸਟ ਕ੍ਰਿਕਟ ਵਿਚ ਕਿਫਾਇਤੀ ਗੇਂਦਬਾਜ਼ੀ ਦੇ ਇਲਾਵਾ ਬੱਲੇਬਾਜ਼ੀ ਕਰ ਕੇ ਟੀਮ ਨੂੰ ਮਜ਼ਬੂਤੀ ਦੇ ਸਕਦਾ ਹੈ। ਇੰਗਲੈਂਡ ਦੌਰੇ ਤੋਂ ਪਹਿਲਾਂ ਆਈ. ਪੀ. ਐੱਲ. ਤੇ ਘਰੇਲੂ ਸੈਸ਼ਨ ਵਿਚ ਜੰਮ ਕੇ ਅਭਿਆਸ ਕਰ ਚੁੱਕਾ ਹੈ। ਅਜਿਹੇ ਵਿਚ ਕੋਹਲੀ ਉਸਦਾ ਪੂਰਾ ਫਾਇਦਾ ਚੁੱਕਣਾ ਚਾਹੇਗਾ।
ਇੰਗਲੈਂਡ 1000 ਟੈਸਟ ਖੇਡਣ ਵਾਲਾ ਬਣੇਗਾ ਪਹਿਲਾ ਦੇਸ਼
NEXT STORY