ਨਵੀਂ ਦਿੱਲੀ— ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਵਿਜੇ ਹਜ਼ਾਰੇ ਵਨ ਡੇ ਕ੍ਰਿਕਟ ਟੂਰਨਾਮੈਂਟ 'ਚ ਦਿੱਲੀ ਕ੍ਰਿਕਟ ਟੀਮ ਦੀ ਕਪਤਾਨੀ ਕਰੇਗਾ, ਜਦਕਿ ਪ੍ਰਦੀਪ ਸਾਂਗਵਾਨ ਨੂੰ 15 ਮੈਂਬਰੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਨੇ 5 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਵਨ ਡੇ ਘਰੇਲੂ ਟੂਰਨਾਮੈਂਟ ਦੇ ਲਈ ਦਿੱਲੀ ਦੀ ਟੀਮ ਦਾ ਐਲਾਨ ਕੀਤਾ ਹੈ। ਦਿੱਲੀ ਦੀ ਟੀਮ 'ਚ ਬੱਲੇਬਾਜ਼ ਗੌਤਮ ਗੰਭੀਰ, ਰਿਸ਼ਭ ਪੰਤ ਤੇ ਉਨਮੁਕਤ ਚੰਦ ਵਰਗੇ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ।
ਟੀ-20 ਘਰੇਲੂ ਟੀਮ ਦਾ ਹਿੱਸਾ ਰਹੇ ਬੱਲੇਬਾਜ਼ ਸ਼ਿਤਿਜ ਸ਼ਰਮਾ ਨੂੰ ਵੀ ਟੀਮ 'ਚ ਜਗ੍ਹਾਂ ਦਿੱਤੀ ਹੈ। ਇਸ ਦੇ ਨਾਲ ਹੀ ਬੰਗਾਲ ਕ੍ਰਿਕਟ ਸੰਘ ਨੇ ਵੀ ਆਪਣੀ ਟੀਮ ਐਲਾਨ ਕਰ ਦਿੱਤੀ ਹੈ, ਜਿਸ 'ਚ ਅੰਡਰ-19 ਟੀਮ ਦੇ ਇਸ਼ਾਨ-ਪਰੇਰਾ, ਮਨੋਜ ਤਿਵਾਰੀ ਤੇ ਅਸ਼ੋਕ ਡਿੰਡਾ ਦੇ ਨਾਲ ਟੀਮ 'ਚ ਜਗ੍ਹਾਂ ਦਿੱਤੀ ਗਈ ਹੈ।
ਧੋਨੀ ਵਨ ਡੇ ਸੀਰੀਜ਼ 'ਚ ਹਾਸਲ ਕਰ ਸਕਦਾ ਹੈ ਇਹ ਖਾਸ ਉਪਲੱਬਧੀ
NEXT STORY