ਜਲੰਧਰ — ਸਵੀਡਨ ਦੇ ਪ੍ਰੋਫੈਸ਼ਨਲ ਫੁੱਟਬਾਲਰ ਜਲਾਟਨ ਇਬਰਾਹਿਮੋਵਿਚ ਨੇ ਜਿਸ ਬਿਜ਼ਨੈੱਸ ਵੂਮੈਨ ਹੇਲਨ ਸੇਗਰ ਨਾਲ ਵਿਆਹ ਕੀਤਾ ਸੀ, ਉਹ ਉਸ ਤੋਂ ਉਮਰ ਵਿਚ 13 ਸਾਲ ਵੱਡੀ ਸੀ। ਦੋਵਾਂ ਦੀ ਮੁਲਾਕਾਤ ਕਾਰ ਪਾਰਕਿੰਗ ਦੌਰਾਨ ਹੋਈ ਸੀ। ਹੋਇਆ ਇਹ ਸੀ ਕਿ ਇਕ ਬਿਜ਼ਨੈੱਸ ਮੀਟਿੰਗ ਕਾਰਨ ਹੇਲਨ ਨੂੰ ਕਿਤੇ ਜਾਣ ਦੀ ਜਲਦੀ ਸੀ, ਉਦੋਂ ਉਸ ਦੀ ਕਾਰ ਅੱਗੇ ਜਲਾਟਨ ਨੇ ਆਪਣੀ ਕਾਰ ਲਾ ਦਿੱਤੀ। ਹੇਲਨ ਪਹਿਲਾਂ ਹੀ ਗੁੱਸੇ ਵਿਚ ਸੀ, ਇਸ ਤਰ੍ਹਾਂ ਉਸ ਦੀ ਜਲਾਟਨ ਨਾਲ ਤਕਰਾਰ ਹੋ ਗਈ। ਜਲਾਟਨ ਇਹ ਸੋਚ ਕੇ ਚੁੱਪ ਰਿਹਾ ਕਿ ਉਮਰ ਵਿਚ ਵੱਡੀ ਹੇਲਨ ਕਿਤੇ ਬੁਰਾ ਨਾ ਮੰਨ ਜਾਵੇ। ਕੁਝ ਦੇਰ ਬਾਅਦ ਦੋਵੇਂ ਇਕ ਪਾਰਟੀ 'ਚ ਮਿਲੇ। ਜਲਾਟਨ ਨੇ ਉਸ ਨੂੰ ਪਾਰਕਿੰਗ ਦਾ ਕਿੱਸਾ ਸੁਣਾਇਆ ਤਾਂ ਹੇਲਨ ਨੂੰ ਪਛਤਾਵਾ ਹੋਇਆ। ਇਸ ਤੋਂ ਬਾਅਦ ਦੋਵੇਂ ਟੱਚ ਵਿਚ ਰਹਿਣ ਲੱਗੇ। ਅਖੀਰ ਦੋਵਾਂ 'ਚ ਪਿਆਰ ਹੋਇਆ ਤਾਂ ਵਿਆਹ ਕਰ ਲਿਆ। 2006 'ਚ ਇਨ੍ਹਾਂ ਦੇ ਘਰ ਪਹਿਲੇ ਬੇਟੇ ਮੈਕਸੀਮਿਲਨ, 2008 ਵਿਚ ਦੂਸਰੇ ਬੇਟੇ ਵਿੰਸੇਟ ਨੇ ਜਨਮ ਲਿਆ। ਹੇਲਨ ਅਜੇ ਵੀ ਆਪਣੀ ਫਿੱਟਨੈੱਸ ਨੂੰ ਲੈ ਕੇ ਸੁਰਖੀਆਂ ਬਟੋਰਦੀ ਨਜ਼ਰ ਆਉਂਦੀ ਹੈ।
ਅਲੋਂਸੋ ਨੂੰ ਟੈਕਸ ਚੋਰੀ ਦੇ ਮਾਮਲੇ 'ਚ 5 ਸਾਲ ਸਜ਼ਾ ਦੀ ਮੰਗ
NEXT STORY