ਮੈਡ੍ਰਿ੍ਰਡ—ਸਪੇਨ ਦੇ ਸਰਕਾਰੀ ਵਕੀਲ ਨੇ ਰੀਅਲ ਮੈਡ੍ਰਿਡ ਦੇ ਫੁੱਟਬਾਲਰ ਜਾਬੀ ਅਲੋਂਸੋ ਲਈ ਟੈਕਸ ਚੋਰੀ ਦੇ ਮਾਮਲੇ 'ਚ 5 ਸਾਲ ਜੇਲ ਦੀ ਸਜ਼ਾ ਦੇ ਨਾਲ 40 ਲੱਖ ਯੂਰੋ ਜੁਰਮਾਨੇ ਦੀ ਮੰਗ ਕੀਤੀ ਹੈ। ਸਰਕਾਰੀ ਵਕੀਲ ਨੇ ਆਪਣੇ ਬਿਆਨ 'ਚ ਕਿਹਾ ਕਿ ਅਲੋਂਸੋ ਨੇ ਸਾਲ 2010 ਅਤੇ 2012 'ਚ ਸਪੇਨ ਦੀ ਸਰਕਾਰ ਕੋਲੋਂ 20 ਲੱਖ ਯੂਰੋ ਦੀ ਟੈਕਸ ਚੋਰੀ ਕੀਤੀ ਹੈ। ਇਸ ਤਰ੍ਹਾਂ ਉਹ ਅਦਾਲਤ ਕੋਲੋਂ 5 ਸਾਲ ਜੇਲ ਦੀ ਕੈਦ ਦੀ ਮੰਗ ਕਰੇਗਾ। ਉਸ ਨੇ ਨਾਲ ਹੀ ਅਲੋਂਸੋ ਦੇ ਵਿੱਤੀ ਸਲਾਹਕਾਰ ਇਵਾਨ ਜਾਲੁਦਾ ਐਜਕੁਏਨਾਗਾ ਅਤੇ ਸਲਾਹਕਾਰ ਕੰਪਨੀ ਦੇ ਪ੍ਰਸ਼ਾਸਕ ਇਗਾਂਸੀ ਮਾਇਤਰੇ ਕੈਸਾਨੋਵਾ ਲਈ ਵੀ 5 ਸਾਲ ਕੈਦ ਦੀ ਸਜ਼ਾ ਦੀ ਮੰਗ ਕੀਤੀ ਹੈ।
ਇਸ ਤੋਂ ਠੀਕ ਪਹਿਲਾਂ ਰੀਅਲ ਮੈਡ੍ਰਿਡ ਦੇ ਹੀ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਟੈਕਸ ਚੋਰੀ ਦੇ ਮਾਮਲੇ 'ਚ ਜੇਲ ਜਾਣ ਤੋਂ ਬਚਣ ਲਈ ਸਪੈਨਿਸ਼ ਪ੍ਰਸ਼ਾਸਨ ਨੂੰ ਤੈਅ ਰਾਸ਼ੀ ਭਰਨ ਦੀ ਸਹਿਮਤੀ ਜਤਾਈ ਸੀ। ਰੋਨਾਲਡੋ ਪਿਛਲੇ ਕਾਫੀ ਸਮੇਂ ਤੋਂ ਟੈਕਸ ਚੋਰੀ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ, ਜਿਸ ਲਈ ਉਸ ਨੂੰ ਘੱਟੋ-ਘੱਟ 8 ਸਾਲ ਦੀ ਸਜ਼ਾ ਹੋ ਸਕਦੀ ਹੈ। ਹੁਣ ਪੁਰਤਗਾਲ ਦੇ ਖਿਡਾਰੀ ਨੇ ਅਪਰਾਧਿਕ ਮਾਮਲੇ ਦੇ ਝੰਜਟ ਤੋਂ ਬਚਣ ਲਈ ਟੈਕਸ ਰਾਸ਼ੀ ਦਾ ਭੁਗਤਾਨ ਕਰਨ 'ਤੇ ਸਹਿਮਤੀ ਜਤਾਈ ਹੈ।
ਟੈਨਿਸ ਛੱਡ ਹਾਊਸ ਵਾਈਫ ਲੁੱਕ 'ਚ ਨਜ਼ਰ ਆਈ ਸਾਨੀਆ (ਵੀਡੀਓ)
NEXT STORY