ਸਪੋਰਟਸ ਡੈਸਕ : ਭਾਰਤ ਦੀ ਪ੍ਰਮੁੱਖ ਟਾਇਰ ਨਿਰਮਾਤਾ ਕੰਪਨੀ CEAT ਲਿਮਟਿਡ ਨੇ ਸਫ਼ਲਤਾ ਅਤੇ ਸ਼ਾਨ ਦਾ ਜਸ਼ਨ ਮਨਾਇਆ। CEAT ਕ੍ਰਿਕਟ ਰੇਟਿੰਗ ਦੇ ਨਾਲ, ਸਾਰੇ ਫਾਰਮੈੱਟਸ ’ਚ ਅੰਤਰਰਾਸ਼ਟਰੀ ਅਤੇ ਘਰੇਲੂ ਖੇਤਰ ਦੇ ਸਰਵੋਤਮ ਖਿਡਾਰੀਆਂ ਨੂੰ ਮੁੰਬਈ ’ਚ ਸਨਮਾਨਿਤ ਕੀਤਾ ਗਿਆ। ਜੂਨ 2022 - ਮਈ 2023 ਦਰਮਿਆਨ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ CEAT ਕ੍ਰਿਕਟ ਰੇਟਿੰਗਾਂ ਰਾਹੀਂ ਸਰਵੋਤਮ ਖਿਡਾਰੀ ਚੁਣੇ ਗਏ। ਇਸ ਦੌਰਾਨ ਜੇਕਰ ਐਵਾਰਡ ਜਿੱਤਣ ’ਚ ਸਭ ਤੋਂ ਜ਼ਿਆਦਾ ਤਹਿਲਕਾ ਮਚਾਇਆ ਤਾਂ ਉਹ ਨੌਜਵਾਨ ਓਪਨਰ ਸ਼ੁਭਮਨ ਗਿੱਲ ਰਹੇ, ਜਿਨ੍ਹਾਂ ਨੇ ਇਕ ਨਹੀਂ, ਬਲਕਿ ਤਿੰਨ ਐਵਾਰਡ ਆਪਣੇ ਨਾਂ ਕੀਤੇ।
ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਂਦਿਆਂ ਏ. ਐੱਸ. ਆਈ. ਕੀਤਾ ਕਾਬੂ
ਜਿੱਤੇ 3 ਐਵਾਰਡਜ਼
CEAT ਕ੍ਰਿਕਟ ਰੇਟਿੰਗ ’ਚ ਗਿੱਲ ਇਸ ਸਾਲ ਸਭ ਤੋਂ ਵੱਧ 3 ਐਵਾਰਡਜ਼ ਜਿੱਤਣ ’ਚ ਸਫ਼ਲ ਰਹੇ। ਸਭ ਤੋਂ ਪਹਿਲਾਂ ਉਹ ਇੰਟਰਨੈਸ਼ਨਲ ਬੈਟਰ ਆਫ ਦਿ ਯੀਅਰ ਐਵਾਰਡ ਨਾਲ ਸਨਮਾਨਿਤ ਹੋਏ। ਇਸ ਤੋਂ ਇਲਾਵਾ ਉਨ੍ਹਾਂ ਨੇ ਵਨਡੇ ਬੈਟਸਮੈਨ ਆਫ ਦਿ ਯੀਅਰ ਦਾ ਐਵਾਰਡ ਵੀ ਜਿੱਤਿਆ। ਇਸ ਦੇ ਨਾਲ ਹੀ ਮੈੱਨਜ਼ ਇੰਟਰਨੈਸ਼ਨਲ ਕ੍ਰਿਕਟ ਐਵਾਰਡ ਵੀ ਉਨ੍ਹਾਂ ਦੇ ਨਾਂ ਰਿਹਾ ਯਾਨੀ ਕਿ ਸਾਫ਼ ਹੈ ਕਿ ਪਿਛਲੇ ਇਕ ਸਾਲ ’ਚ ਜੇ ਕ੍ਰਿਕਟ ਦੀ ਦੁਨੀਆ ਵਿਚ ਕਿਸੇ ਖਿਡਾਰੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਤਾਂ ਉਹ ਸ਼ੁਭਮਨ ਗਿੱਲ ਹੀ ਹਨ।
ਅਜਿਹਾ ਰਿਹਾ ਵਨ ਡੇ ’ਚ ਪ੍ਰਦਰਸ਼ਨ-
ਜੇਕਰ ਸ਼ੁਭਮਨ ਦੇ ਪਿਛਲੇ ਇਕ ਸਾਲ ਦੇ ਪ੍ਰਦਰਸ਼ਨ ’ਤੇ ਨਜ਼ਰ ਮਾਰੀਏ ਤਾਂ ਹੋਰ ਬੱਲੇਬਾਜ਼ ਉਨ੍ਹਾਂ ਦੇ ਸਾਹਮਣੇ ਫਿੱਕੇ ਨਜ਼ਰ ਆਉਂਦੇ ਹਨ। ਗਿੱਲ ਆਪਣੇ ਦਮਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤੀ ਟੀਮ ’ਚ ਬਤੌਰ ਓਪਨਰ ਜਗ੍ਹਾ ਬਣਾ ਲਈ ਹੈ।
ਸਾਲ 2022-12 ਮੈਚ - 638 ਦੌੜਾਂ, 102.57 ਸਟ੍ਰਾਈਕ ਰੇਟ
130 ਸਰਵੋਤਮ ਸਕੋਰ - 1 ਸੈਂਕੜਾ, 4 ਅਰਧ ਸੈਂਕੜੇ
ਸਾਲ 2023 - 12 ਮੈਚ - 750 ਦੌੜਾਂ, 109.01 ਸਟ੍ਰਾਈਕ ਰੇਟ
208 ਸਰਵੋਤਮ ਸਕੋਰ - 3 ਸੈਂਕੜੇ, 2 ਅਰਧ ਸੈਂਕੜੇ
ਇਸੇ ਲਈ ਮਿਲਿਆ ਇੰਟਰਨੈਸ਼ਨਲ ਬੈਟਰ ਆਫ ਦਿ ਯੀਅਰ ਐਵਾਰਡ
ਉਥੇ ਹੀ ਜੇਕਰ ਗੱਲ ਕਰੀਏ ਇੰਟਰਨੈਸ਼ਨਲ ਬੈਟਰ ਆਫ ਦਿ ਯੀਅਰ ਐਵਾਰਡ ਦੀ ਤਾਂ ਸ਼ੁਭਮਨ ਇਸ ਲਈ ਸਨਮਾਨਿਤ ਹੋਏ ਕਿਉਂਕਿ ਉਹ ਪਿਛਲੇ ਇਕ ਸਾਲ ’ਚ ਕ੍ਰਿਕਟ ਦੇ ਤਿੰਨੋਂ ਫਾਰਮੈੱਟਸ ਧਮਾਲ ਮਚਾਉਣ ’ਚ ਕਾਮਯਾਬ ਹੋਏ। ਗੱਲ ਟੈਸਟ ਕ੍ਰਿਕਟ ਦੀ, ਵਨਡੇ ਦੀ ਜਾਂ ਟੀ-20 ਦੀ ਹੋਵੇ...ਗਿੱਲ ਦੇ ਬੱਲੇ ਨੇ ਸਿਰਫ਼ ਦੌੜਾਂ ਹੀ ਬਣਾਈਆਂ ਹਨ।
ਆਓ ਜਾਣਦੇ ਹਾਂ ਕਿਹੋ ਜਿਹਾ ਰਿਹਾ ਉਨ੍ਹਾਂ ਦਾ ਪ੍ਰਦਰਸ਼ਨ-
ਗਿੱਲ ਨੇ ਪਿਛਲੇ ਇਕ ਸਾਲ ’ਚ 8 ਟੈਸਟ ਮੈਚ ਖੇਡੇ, ਜਿਸ ਦੀਆਂ 14 ਪਾਰੀਆਂ ’ਚ ਉਨ੍ਹਾਂ ਨੇ 408 ਦੌੜਾਂ ਬਣਾਈਆਂ, ਜਿਸ ’ਚ ਦੋ ਸੈਂਕੜੇ ਵੀ ਸ਼ਾਮਲ ਰਹੇ। ਉਥੇ ਹੀ ਵਨਡੇ ਉਨ੍ਹਾਂ ਨੇ 24 ਮੈਚਾਂ ’ਚ 1388 ਦੌੜਾਂ ਬਣਾਈਆਂ, ਜਿਸ ’ਚ 4 ਸੈਂਕੜੇ ਅਤੇ 6 ਅਰਧ ਸੈਂਕੜੇ ਸ਼ਾਮਲ ਰਹੇ। ਉਥੇ ਹੀ 11 ਟੀ-20 ਇੰਟਰਨੈਸ਼ਨਲ ਮੈਚ ਖੇਡੇ, ਜਿਸ ’ਚ 30.40 ਦੀ ਔਸਤ ਨਾਲ 304 ਦੌੜਾਂ ਸ਼ਾਮਲ ਹਨ। ਇਸ ਵਿਚ ਇਕ ਸੈਂਕੜਾ ਵੀ ਸ਼ਾਮਲ ਹੈ। ਕੁਲ ਮਿਲਾ ਕੇ ਗਿੱਲ ਨੇ ਇਕ ਸਾਲ ਵਿਚ ਖੇਡੇ 43 ਅੰਤਰਰਾਸ਼ਟਰੀ ਮੈਚਾਂ ’ਚ ਕੁੱਲ 2100 ਦੌੜਾਂ ਬਣਾਈਆਂ।
CEAT Cricket Rating Awards: ਸ਼ੁਭਮਨ ਗਿੱਲ ਨੇ ਵਨਡੇਅ ਤੇ ਵਿਲੀਅਮਸਨ ਨੇ ਜਿੱਤਿਆ ਟੈਸਟ ਬੈਟਸਮੈਨ ਐਵਾਰਡ
NEXT STORY