ਮੁੰਬਈ- ਇੰਡੀਅਨ ਆਇਲ ਦੇ ਕਿਊ ਖਿਡਾਰੀ ਆਦਿੱਤਿਆ ਮਹਿਤਾ ਨੇ ਮੰਗਲਵਾਰ ਨੂੰ ਇੱਥੇ 12.9 ਲੱਖ ਰੁਪਏ ਦੀ ਸੀ. ਸੀ. ਆਈ. ਅਖਿਲ ਭਾਰਤੀ ਓਪਨ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪੁਰਾਣੇ ਵਿਰੋਧੀ ਪੰਕਜ ਅਡਵਾਨੀ ਨੂੰ 7-3 ਨਾਲ ਹਰਾਇਆ। ਮੁੰਬਈ ਦੇ ਇਸ ਖਿਡਾਰੀ ਲਈ ਇਹ ਵੱਡੀ ਵਾਪਸੀ ਸੀ ਕਿਉਂਕਿ ਉਹ ਸਿਹਤ ਕਾਰਨਾਂ ਤੋਂ ਪ੍ਰੇਸ਼ਾਨ ਸੀ। ਉਸ ਨੇ ਚੋਟੀ ਦੇ ਭਾਰਤੀ ਖਿਡਾਰੀ ਨੂੰ 62-60, 0-91, 38-63, 37-70, 74-39, 79-7, 62-59, 84-13, 72-13, 65-19 ਨਾਲ ਹਰਾਇਆ। ਮਹਿਤਾ ਨੂੰ ਚੈਂਪੀਅਨਸ ਟਰਾਫੀ ਦੇ ਨਾਲ ਦੋ ਲੱਖ ਰੁਪਏ ਦਾ ਚੈੱਕ ਵੀ ਮਿਲਿਆ, ਜਦਕਿ ਅਡਵਾਨੀ ਨੂੰ ਉਪ ਜੇਤੂ ਦੇ ਤੌਰ 'ਤੇ 1.30 ਲੱਖ ਰੁਪਏ ਦਾ ਇਨਾਮ ਮਿਲਿਆ।
ਭ੍ਰਿਸ਼ਟਾਚਾਰ 'ਚ ਫਸਿਆ ਜਾਪਾਨ ਦਾ ਓਲੰਪਿਕ ਮੁਖੀ ਅਹੁਦਾ ਛੱਡੇਗਾ
NEXT STORY