ਟੋਕੀਓ— ਭ੍ਰਿਸ਼ਟਾਚਾਰ ਦੇ ਦੋਸ਼ ਝੱਲ ਰਹੇ ਜਾਪਾਨ ਓਲੰਪਿਕ ਕਮੇਟੀ ਦੇ ਮੁਖੀ ਸੁਨੇਕਾਜੂ ਤਾਕੇਦਾ ਨੇ ਮੰਗਲਵਾਰ ਕਿਹਾ ਕਿ ਉਹ ਜੂਨ ਤੋਂ ਬਾਅਦ ਆਪਣੇ ਅਹੁਦੇ ਤੋਂ ਹਟ ਜਾਵੇਗਾ। ਤਾਕੇਦਾ ਨੇ ਕਿਹਾ ਕਿ ਉਸ ਦਾ ਕਾਰਜਕਾਲ ਜੂਨ ਵਿਚ ਖਤਮ ਹੋ ਰਿਹਾ ਹੈ, ਜਿਸ ਤੋਂ ਬਾਅਦ ਉਹ ਅੱਗੇ ਕੰਮ ਜਾਰੀ ਨਹੀਂ ਰੱਖੇਗਾ। ਉਸ ਨੇ ਹਾਲਾਂਕਿ ਇਕ ਵਾਰ ਫਿਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਕਾਰਿਆ। ਤਾਕੇਦਾ ਕੌਮਾਂਤਰੀ ਓਲੰਪਿਕ ਕਮੇਟੀ ਦਾ ਸ਼ਕਤੀਸ਼ਾਲੀ ਮੈਂਬਰ ਤੇ ਇਸ ਦੇ ਵਿਗਿਆਪਨ ਕਮਿਸ਼ਨ ਦਾ ਮੁਖੀ ਹੈ। ਉਹ ਜਾਪਾਨ ਓਲੰਪਿਕ ਕਮੇਟੀ ਦੇ ਮੁਖੀ ਦੇ ਤੌਰ 'ਤੇ ਇਸ ਦਾ ਮੈਂਬਰ ਹੈ। ਉਸ ਨੇ ਕਿਹਾ ਕਿ ਇਹ ਉਸ ਦਾ ਖੁਦ ਦਾ ਫੈਸਲਾ ਹੈ, ਜਿਹੜਾ ਜਾਪਾਨ ਓਲੰਪਿਕ ਕਮੇਟੀ ਦੇ ਪੱਖ ਵਿਚ ਹੈ।
ਟੀ-20 : ਸੁਪਰ ਓਵਰ 'ਚ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ ਹਰਾਇਆ
NEXT STORY