ਚੇਨਈ, (ਭਾਸ਼ਾ) ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਸ਼ਨੀਵਾਰ ਨੂੰ ਇੱਥੇ ਚੇਨਈ ਓਪਨ ਟੈਨਿਸ ਟੂਰਨਾਮੈਂਟ ਵਿਚ ਤੀਜਾ ਦਰਜਾ ਪ੍ਰਾਪਤ ਚੈੱਕ ਗਣਰਾਜ ਦੇ ਡਾਲੀਬੋਰ ਸਵਿਰਸੀਨਾ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਦੂਜਾ ਦਰਜਾ ਪ੍ਰਾਪਤ ਨਾਗਲ ਨੇ ਲਗਭਗ ਦੋ ਘੰਟੇ ਤੱਕ ਚੱਲੇ ਮੈਚ ਵਿੱਚ 21 ਸਾਲਾ ਚੈੱਕ ਗਣਰਾਜ ਦੇ ਖਿਡਾਰੀ ਨੂੰ 6-3, 6-4 ਨਾਲ ਹਰਾਇਆ।
ਫਾਈਨਲ ਵਿੱਚ ਉਸ ਦਾ ਸਾਹਮਣਾ ਚੋਟੀ ਦਾ ਦਰਜਾ ਪ੍ਰਾਪਤ ਇਟਲੀ ਦੇ ਲੂਕਾ ਨਾਰਦੀ ਨਾਲ ਹੋਵੇਗਾ। 20 ਸਾਲਾ ਨਾਰਦੀ ਨੇ ਤਿੰਨ ਘੰਟੇ ਤੱਕ ਚੱਲੇ ਮੈਰਾਥਨ ਮੁਕਾਬਲੇ ਵਿੱਚ ਚੀਨੀ ਤਾਈਪੇ ਦੇ ਗੈਰ ਦਰਜਾ ਪ੍ਰਾਪਤ ਚੁਨ ਸੀਨ ਸੇਂਗ ਨੂੰ 6-4, 4-6, 7-6 (6) ਨਾਲ ਹਰਾਇਆ। ਪੁਰਸ਼ ਡਬਲਜ਼ ਫਾਈਨਲ ਵਿੱਚ ਸਾਕੇਤ ਮਾਈਨੇਨੀ ਅਤੇ ਰਾਮਕੁਮਾਰ ਰਾਮਨਾਥਨ ਨੇ ਹਮਵਤਨ ਰਿਤਵਿਕ ਬੋਲੀਪੱਲੀ ਅਤੇ ਨਿੱਕੀ ਪੂਨਾਚਾ ਨੂੰ 3-6, 6-3, 10-5 ਨਾਲ ਹਰਾ ਕੇ ਖ਼ਿਤਾਬ ਜਿੱਤਿਆ।
ਅਮਰੀਕੀ ਖਿਡਾਰੀ ਟੌਮੀ ਪਾਲ ਅਤੇ ਮਾਰਕੋਸ ਗਿਰੋਨ ਵਿਚਾਲੇ ਹੋਵੇਗਾ ਡਲਾਸ ਓਪਨ ਦਾ ਫਾਈਨਲ
NEXT STORY