ਮੁੰਬਈ- ਡੇਵੋਨ ਕਾਨਵੇ (87) ਆਪਣੇ ਸੈਂਕੜੇ ਦੇ ਕਰੀਬ ਪਹੁੰਚ ਕੇ ਖੁੰਝ ਗਏ ਪਰ ਉਸਦੀ ਸ਼ਾਨਦਾਰ ਪਾਰੀ ਅਤੇ ਸਾਥੀ ਜੋੜੀਦਾਰ ਰਿਤੂਰਾਜ ਗਾਇਕਵਾੜ (41) ਦੇ ਨਾਲ 110 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਦੀ ਮਦਦ ਨਾਲ ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਸ ਦੇ ਵਿਰੁੱਧ ਐਤਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ 20 ਓਵਰਾਂ ਵਿਚ 6 ਵਿਕਟਾਂ 'ਤੇ 208 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੂੰ ਉਸ ਦੇ ਓਪਨਰਾਂ ਨੇ ਸ਼ਾਨਦਾਰ ਸੈਂਕੜੇ ਵਾਲੀ ਸ਼ੁਰੂਆਤ ਦਿੱਤੀ। ਗਾਇਕਵਾੜ 33 ਗੇਂਦਾਂ 'ਤੇ ਚਾਰ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 41 ਦੌੜਾਂ ਬਣਾ ਕੇ ਆਊਟ ਹੋਏ।
ਇਹ ਵੀ ਪੜ੍ਹੋ : ਜੋਸ ਬਟਲਰ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਰਾਜਸਥਾਨ ਵਲੋਂ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ
ਕਾਨਵੇ ਨੇ ਫਿਰ ਸ਼ਿਵਮ ਦੁਬੇ ਦੇ ਨਾਲ ਦੂਜੇ ਵਿਕਟ ਦੇ ਲਈ 59 ਦੌੜਾਂ ਜੋੜੀਆਂ। ਕਾਨਵੇ 49 ਗੇਂਦਾਂ ਵਿਚ ਸੱਤ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 87 ਦੌੜਾਂ ਬਣਾ ਕੇ ਖਲੀਲ ਅਹਿਮਦ ਦੀ ਗੇਂਦ 'ਤੇ ਵਿਕਟਕੀਪਰ ਰਿਸ਼ਭ ਪੰਤ ਨੂੰ ਕੈਚ ਦੇ ਬੈਠਾ। ਸ਼ਿਵਮ ਦੁਬੇ 19 ਗੇਂਦਾਂ ਵਿਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾ ਕੇ ਆਊਟ ਹੋਏ। ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਿਰਫ ਅੱਠ ਗੇਂਦਾਂ 'ਤੇ ਇਕ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 21 ਦੌੜਾਂ ਬਣਾਈਆਂ ਅਤੇ ਚੇਨਈ ਨੂੰ ਚੌਥੀ ਵਾਰ 200 ਦੇ ਪਾਰ ਪਹੁੰਚਾਇਆ। ਅੰਬਾਤੀ ਰਾਇਡੂ ਪੰਜ ਅਤੇ ਮੋਇਨ ਅਲੀ 9 ਦੌੜਾਂ ਬਣਾ ਕੇ ਆਊਟ ਹੋਏ। ਰੌਬਿਨ ਉਥੱਪਾ ਦਾ ਤਾਂ ਖਾਲਾ ਵੀ ਨਹੀਂ ਖੁੱਲ੍ਹਿਆ। ਦਿੱਲੀ ਵਲੋਂ ਐਨਰਿਕ ਨਾਰਤਜੇਨੇ 42 ਦੌੜਾਂ 'ਤੇ ਤਿੰਨ ਅਤੇ ਖਲੀਲ ਨੇ 28 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ : 'IPL ਮੈਚ ਦੌਰਾਨ ਕ੍ਰਿਕਟ ਸੱਟੇਬਾਜ਼ੀ ਦਾ ਕਾਰੋਬਾਰ 5-10 ਹਜ਼ਾਰ ਕਰੋੜ ਤੱਕ ਪੁੱਜਾ'
ਪਲੇਇੰਗ ਇਲੈਵਨ:-
ਦਿੱਲੀ ਕੈਪੀਟਲਸ :- ਡੇਵਿਡ ਵਾਰਨਰ, ਮਨਦੀਪ ਸਿੰਘ/ਯਸ਼ ਢੁਲ, ਮਿਸ਼ੇਲ ਮਾਰਸ਼, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਰੋਵਮੈਨ ਪਾਵੇਲ, ਲਲਿਤ ਯਾਦਵ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਐਨਰਿਕ ਨਾਰਤਜੇ, ਕੁਲਦੀਪ ਯਾਦਵ, ਖਲੀਲ ਅਹਿਮਦ।
ਚੇਨਈ ਸੁਪਰ ਕਿੰਗਜ਼ :- ਰਿਤੁਰਾਜ ਗਾਇਕਵਾੜ, ਡੇਵੋਨ ਕਾਨਵੇ, ਮੋਇਨ ਅਲੀ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਐੱਮ. ਐੱਸ. ਧੋਨੀ (ਕਪਤਾਨ, ਵਿਕਟਕੀਪਰ), ਡਵੇਨ ਪ੍ਰੀਟੋਰੀਅਸ/ਡਵੇਨ ਬ੍ਰਾਵੋ, ਸਿਮਰਜੀਤ ਸਿੰਘ/ਸ਼ਿਵਮ ਦੂਬੇ, ਮਹੇਸ਼ ਥੀਕਸ਼ਾਨਾ, ਮੁਕੇਸ਼ ਚੌਧਰੀ ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
ਮੈਡ੍ਰਿਡ 'ਚ ਹਾਰਨ ਦੇ ਬਾਅਦ ਵੀ ਨਡਾਲ ਫਿਕਰਮੰਦ ਨਹੀਂ, ਫ੍ਰੈਂਚ ਓਪਨ 'ਤੇ ਧਿਆਨ
NEXT STORY