ਮੈਡ੍ਰਿਡ- ਸਪੈਨਿਸ਼ ਸਟਾਰ ਰਾਫ਼ੇਲ ਨਡਾਲ ਭਾਵੇਂ ਹੀ ਮੈਡ੍ਰਿਡ ਓਪਨ ਦੇ ਕੁਆਰਟਰ ਫਾਈਲ 'ਚ ਕਾਰਲੋਸ ਅਲਕਾਰੇਜ ਤੋਂ ਹਾਰ ਕੇ ਬਾਹਰ ਹੋ ਗਏ ਪਰ ਇਸ ਨਾਲ ਉਹ ਫ਼ਿਕਰਮੰਦ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਧਿਆਨ ਹੁਣ ਵੀ 22 ਮਈ ਤੋਂ ਸ਼ੁਰੂ ਹੋ ਰਹੇ ਫ੍ਰੈਂਚ ਓਪਨ 'ਤੇ ਲੱਗਾ ਹੈ।
ਨਡਾਲ ਨੇ ਸ਼ੁੱਕਰਵਾਰ ਨੂੰ ਤਿੰਨ ਸੈਟ 'ਚ ਮਿਲੀ ਹਾਰ ਦੇ ਬਾਅਦ ਕਿਹਾ, 'ਮੈਂ ਇਸ ਹਾਰ ਨੂੰ ਸਵੀਕਾਰ ਕਰਦਾ ਹਾਂ। ਮੈਨੂੰ ਪਤਾ ਹੈ ਕਿ ਮੈਨੂੰ ਕਿਸ ਰਸਤੇ 'ਤੇ ਡਟੇ ਰਹਿਣਾ ਹੈ ਤਾਂ ਜੋ ਮੈਂ ਦੋ-ਢਾਈ ਹਫ਼ਤਿਆਂ ਦੇ ਸਮੇਂ 'ਚ ਪੈਰਿਸ 'ਚ ਚੰਗਾ ਕਰ ਸਕਾਂ। ਮੈਂ ਇਸੇ 'ਤੇਕੰਮ ਕਰ ਰਿਹਾ ਹਾਂ।'
ਨਡਾਲ ਸੱਟ ਤੋਂ ਉੱਭਰਨ ਕੇ 6 ਹਫ਼ਤੇ ਦੇ ਬਾਅਦ ਮੈਡ੍ਰਿਡ ਓਪਨ 'ਚ ਖੇਡਣ ਉਤਰੇ ਸਨ। ਉਨ੍ਹਾਂ ਕਿਹਾ ਕਿ ਆਦਰਸ਼ ਇਹ ਹੁੰਦਾ ਕਿ ਮੈਂ ਇਸ 'ਚ ਨਹੀਂ ਖੇਡਦਾ ਪਰ ਉਹ ਇਸ 'ਚ ਖੇਡ ਕੇ ਖ਼ੁਸ਼ ਹੈ। ਉਨ੍ਹਾਂ ਕਿਹਾ, 'ਮੈਂ ਉਹੀ ਕੀਤਾ ਜੋ ਮੈਂ ਕਰ ਸਕਦਾ ਸੀ।'
IPL 2022 : ਹਸਰੰਗਾ ਨੂੰ 5 ਵਿਕਟਾਂ, ਬੈਂਗਲੁਰੂ ਨੇ ਹੈਦਰਾਬਾਦ ਨੂੰ 67 ਦੌੜਾਂ ਨਾਲ ਹਰਾਇਆ
NEXT STORY