ਕੋਲਕਾਤਾ : ਏ. ਟੀ. ਕੇ. ਨੇ ਆਪਣੇ ਘਰ ਸਾਲਟ ਲੇਕ ਸਟੇਡੀਅਮ ਵਿਚ ਖੇਡੇ ਗਏ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ 5ਵੇਂ ਸੀਜ਼ਨ ਦੇ ਮੈਚ ਵਿਚ ਮੌਜੂਦਾ ਜੇਤੂ ਚੇਨਈਅਨ ਐੱਫ. ਸੀ. ਨੂੰ 2-1 ਨਾਲ ਹਰਾ ਦਿੱਤਾ। ਸਾਲਟ ਲੇਕ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਖੇਡਿਆ ਗਿਆ ਇਹ ਮੈਚ ਏ. ਟੀ. ਕੇ. ਦਾ ਘਰ ਵਿਚ ਦੂਜਾ ਮੈਚ ਸੀ। ਇਸ ਤੋਂ ਪਹਿਲਾਂ ਆਪਣੇ ਘਰ ਵਿਚ ਨਾਰਥਈਸਟ ਯੁਨਾਈਟਿਡ ਤੋਂ ਹਾਰ ਝਲਣੀ ਪਈ ਸੀ। ਇਸ ਜਿੱਤ ਨਾਲ ਹੀ ਏ. ਟੀ. ਕੇ. ਦੇ 7 ਅੰਕ ਹੋ ਗਏ ਹਨ ਅਤੇ ਉਹ ਚੌਥੇ ਸਥਾਨ 'ਤੇ ਆ ਗਈ ਹੈ। ਐੱਫ. ਸੀ. ਗੋਆ ਅਤੇ ਬੈਂਗਲੁਰੂ ਐੱਫ. ਸੀ. ਦੇ ਵੀ 7 ਅੰਕ ਹਨ ਪਰ ਗੋਲ ਅੰਤਰ ਕਾਰਨ ਇਹ ਦੋਵੇਂ ਏ. ਟੀ. ਕੇ. 'ਤੇ ਕ੍ਰਮ ਦੂਜੇ ਅਤੇ ਤੀਜੇ ਸਥਾਨ 'ਤੇ ਹੈ।
ਏ. ਟੀ. ਕੇ. ਦੇ 5 ਮੈਚਾਂ ਵਿਚ 2 ਜਿੱਤ, 1 ਡਰਾਅ ਅਤੇ 2 ਹਾਰ ਨਾਲ 7 ਅੰਕ ਹੋ ਗਏ ਹਨ। ਉੱਥੇ ਚੇਨਈਅਨ ਦੀ ਇਹ 5 ਮੈਚਾਂ ਵਿਚ ਚੌਥੀ ਹਾਰ ਹੈ। ਉਸ ਦੇ ਹਿੱਸੇ ਵਿਚ ਡਰਾਅ ਵੀ ਹੈ। ਉਹ 9ਵੇਂ ਸਥਾਨ 'ਤੇ ਕਾਇਮ ਹੈ। ਚੇਨਈਅਨ ਇਸ ਮੈਚ ਵਿਚ ਆਪਣੇ ਪੁਰਾਣੇ ਪ੍ਰਦਰਸ਼ਨ ਨੂੰ ਭੁਲਾ ਕੇ ਨਵੀਂ ਸ਼ੁਰੂਆਤ ਦੇ ਇਰਾਦੇ ਨਾਲ ਉੱਤਰੀ ਸੀ ਪਰ ਕਾਲੂ ਉੱਚੇ ਨੇ ਉਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਊਚੇ ਨੇ ਗੇਰਸਨ ਵਿਏਈਰਾ ਦੀ ਮਦਦ ਨਾਲ ਇਹ ਗੋਲ ਕੀਤਾ। ਇਹ ਊਚੇ ਦਾ ਸੀਜ਼ਨ ਵਿਚ ਪਹਿਲਾ ਗੋਲ ਹੈ। ਕਰਣਜੀਤ ਸਿੰਘ ਨੇ ਹਾਫਲਾਈਨ ਤੋਂ ਗੇਂਦ ਖੇਡੀ ਜਿਸ ਨੂੰ ਗੇਰਸਨ ਨੇ ਹੇਡਰ ਦੇ ਜ਼ਰੀਏ ਊਚੇ ਤੱਕ ਪਹੁੰਚਾਇਆ। ਚੇਨਈਅਨ ਇਸ ਸਦਮੇ ਤੋਂ ਉੱਬਰਦੀ ਇਸ ਤੋਂ ਪਹਿਲਾਂ ਹੀ ਜਾਨ ਜਾਨਸਨ ਨੇ 13ਵੇਂ ਮਿੰਟ ਵਿਚ ਏ. ਟੀ. ਕੇ. ਲਈ ਦੂਜਾ ਗੋਲ ਕਰ ਕੇ ਸਕੋਰਲਾਈਨ 2-0 ਕਰ ਦਿੱਤਾ ਸੀ।
ਇਨ੍ਹਾਂ ਕ੍ਰਿਕਟਰਜ਼ ਦੀਆਂ ਪਤਨੀਆਂ ਦਾ ਪਹਿਲਾ ਕਰਵਾਚੌਥ, ਦੇਖੋ ਤਸਵੀਰਾਂ
NEXT STORY