ਵਾਸਕੋ— ਐੱਫ. ਸੀ. ਗੋਆ ’ਤੇ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਦੋ ਵਾਰ ਦੀ ਚੈਂਪੀਅਨ ਚੇਨਈਅਨ ਐੱਫ. ਸੀ. ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਸੁਪਰ ਲੀਗ ਮੈਚ ’ਚ ਐੱਸ. ਸੀ. ਈਸਟ ਬੰਗਾਲ ਖ਼ਿਲਾਫ਼ ਵੀ ਹਾਂ-ਪੱਖੀ ਨਤੀਜਾ ਹਾਸਲ ਕਰਨਾ ਚਾਹੇਗੀ। ਐੱਸ. ਸੀ. ਈਸਟ ਬੰਗਾਲ ਨੇ ਅਜੇ ਤਕ ਇਕ ਵੀ ਜਿੱਤ ਦਰਜ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : Cricket Quiz : ਰੋਹਿਤ ਸ਼ਰਮਾ ਬਾਰੇ ਕਿੰਨਾ ਜਾਣਦੇ ਹੋ ਤੁਸੀਂ? ਪਰਖੋ ਆਪਣਾ ਕ੍ਰਿਕਟ ਗਿਆਨ
ਚੇਨਈਅਨ ਦੀ ਟੀਮ ਪਹਿਲੀ ਵਾਰ ਕੋਲਕਾਤਾ ਦੀ ਟੀਮ ਨਾਲ ਭਿੜ ਰਹੀ ਹੈ ਤੇ 19 ਦਸੰਬਰ ਨੂੰ ਮਜ਼ਬੂਤ ਐੱਫ. ਸੀ. ਗੋਆ ’ਤੇ ਸ਼ਾਨਦਾਰ ਜਿੱਤ ਦੀ ਲੈਅ ਨੂੰ ਜਾਰੀ ਰੱਖਣ ਦੀ ਉਮੀਦ ਕਰੇਗੀ। ਦੂਜੇ ਪਾਸੇ ਐੱਸ. ਸੀ. ਈਸਟ ਬੰਗਾਲ ਨੂੰ 6 ਮੈਚਾਂ ਦੇ ਬਾਅਦ ਵੀ ਜਿੱਤ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਿਰਫ ਤਿੰਨ ਗੋਲ ਦਾਗ਼ੇ ਹਨ ਜਦਕਿ ਉਨ੍ਹਾਂ ਨੂੰ 11 ਗੋਲ ਖਾਣੇ ਪਏ ਹਨ। ਹਾਲਾਂਕਿ ਪਿਛਲੇ ਦੋ ਮੈਚਾਂ ’ਚ ਉਸ ਦੇ ਪ੍ਰਦਰਸ਼ਨ ’ਚ ਸੁਧਾਰ ਹੋਇਆ ਹੈ ਪਰ ਕਿਸਮਤ ਉਨ੍ਹਾਂ ਦੇ ਨਾਲ ਨਹੀਂ ਰਹੀ। ਕੋਚ ਰਾਬੀ ਫ਼ਾਲਰ ਉਮੀਦ ਕਰਨਗੇ ਕਿ ਉਨ੍ਹਾਂ ਦੀ ਟੀਮ ਬਿਹਤਰ ਪ੍ਰਦਰਸ਼ਨ ਕਰਕੇ ਜਿੱਤ ਹਾਸਲ ਕਰੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਹਾਨੇ ਦਾ ਵੱਡਾ ਬਿਆਨ- ਇਨ੍ਹਾਂ ਖਿਡਾਰੀਆਂ ਦਾ ਰੋਲ ਕਾਫ਼ੀ ਮਹੱਤਵਪੂਰਨ, ਨਹੀਂ ਬਣਾਉਣਾ ਚਾਹੁੰਦਾ ਦਬਾਅ
NEXT STORY