1. ਰੋਹਿਤ ਸ਼ਰਮਾ ਨੇ ਵਨ-ਡੇ ਕ੍ਰਿਕਟ ’ਚ ਸਭ ਤੋਂ ਵੱਧ ਮੈਚ ਕਿਸ ਸਥਾਨ ’ਤੇ ਖੇਡੇੇ ਹਨ?
(a) ਐੱਮ. ਚਿੰਨਾਸਵਾਮੀ ਸਟੇਡੀਅਮ, ਬੈਂਗਲੁਰੂ
(b) ਐਜਬੈਸਟਨ, ਬਰਮਿੰਘਮ
(c) ਈਡਨ ਗਾਰਡਨਸ, ਕੋਲਕਾਤਾ
(d) ਮੈਲਬੋਰਨ ਕ੍ਰਿਕਟ ਗਰਾਊਂਡ
2. ਰੋਹਿਤ ਸ਼ਰਮਾ ਨੇ ਇੰਡੀਅਨ ਪ੍ਰੀਮੀਅਰ ਲੀਗ (2009) ਦੇ ਦੂਜੇ ਸੀਜ਼ਨ ’ਚ ਡੇਕਨ ਚਾਰਜਰਸ ਵੱਲੋਂ ਖੇਡਦੇ ਹੋਏ ਆਪਣੀ ਕਿਹੜੀ ਭਵਿੱਖ ਦੀ ਟੀਮ ਖ਼ਿਲਾਫ਼ ਹੈਟਰਿਕ ਹਾਸਲ ਕੀਤੀ ਸੀ?
(a) ਮੁੰਬਈ ਇੰਡੀਅਨਜ਼
(b) ਚੇਨਈ ਸੁਪਰਕਿੰਗਜ਼
(c) ਕੋਲਕਾਤਾ ਨਾਈਟ ਰਾਈਡਰਜ਼
(d) ਕਿੰਗਜ਼ ਇਲੈਵਨ ਪੰਜਾਬ3. ਰੋਹਿਤ ਸ਼ਰਮਾ ਨੇ ਪਹਿਲੀ ਵਾਰ ਵਨ-ਡੇ ਮੈਚ ’ਚ ਪਾਰੀ ਦੀ ਸ਼ੁਰੂਆਤ ਕਿਸ ਟੀਮ ਖ਼ਿਲਾਫ਼ ਕੀਤੀ ਸੀ?
(a) ਸਾਊਥ ਅਫਰੀਕਾ
(b) ਸ਼੍ਰੀਲੰਕਾ
(c) ਆਸਟਰੇਲੀਆ
(d) ਇੰਗਲੈਂਡ
4. ‘‘ਮੈਨੂੰ ਬਹੁਤ ਦੁੱਖ ਤੇ ਤਕਲੀਫ਼ ਹੋਈ ਜਦੋਂ ਮੈਨੂੰ ... ਲਈ ਨਹੀਂ ਚੁਣਿਆ ਗਿਆ ਸੀ। ਪਰ ਹੁਣ ਅਸੀਂ ਕੱਪ ਦੇ ਨਾਲ ਹਾਂ, ਕੋਈ ਹੋਰ ਚੀਜ਼ ਇਸ ਤੋਂ ਜ਼ਿਆਦਾ ਮਹੱਤਵਪੂਰਨ ਨਹੀਂ ਹੋ ਸਕਦੀ।’’
ਰੋਹਿਤ ਸ਼ਰਮਾ ਇਸ ਇੰਟਰਵਿਊ ’ਚ ਕਿਸ ਬਾਰੇ ਗੱਲ ਕਰ ਰਹੇ ਹਨ?
(a) ਉਹ ਟੈਸਟ ਟੀਮ ਜੋ ਕਿ ਦੁਨੀਆ ’ਚ ਨੰਬਰ ਵਨ ਬਣੀ ਸੀ।
(b) 2011 ਦੀ ਨੀਲਾਮੀ ਤੋਂ ਪਹਿਲਾਂ ਡੈਕਨ ਚਾਰਜਰਸ ਬਾਰੇ।
(c) 2011 ਵਰਲਡ ਕੱਪ ਟੀਮ ਬਾਰੇ।
(d) ਭਾਰਤੀ ਟੀਮ ’ਚ ਕੈਪਟਨ ਦੀ ਭੂਮਿਕਾ ਬਾਰੇ।
5. ਰੋਹਿਤ ਸ਼ਰਮਾ ਨੇ ਕਿਸ ਟੀਮ ਖ਼ਿਲਾਫ਼ ਆਪਣਾ ਫਰਸਟ ਕਲਾਸ ਸਕੋਰ ਰਿਕਾਰਡ ਕੀਤਾ ਸੀ?
(a) ਸ਼੍ਰੀਲੰਕਾ
(b) ਬੰਗਾਲ
(c) ਕਰਨਾਟਕ
(d) ਗੁਜਰਾਤ
6. ਰੋਹਿਤ ਸ਼ਰਮਾ ਨੂੰ ਪਹਿਲੀ ਵਾਰ ਕਦੋਂ ਭਾਰਤੀ ਟੈਸਟ ਟੀਮ ’ਚ ਬੁਲਾਇਆ ਗਿਆ ਸੀ?
(a) 2013
(b) 2011
(c) 2010
(d) 20087. ਰੋਹਿਤ ਸ਼ਰਮਾ 4898 ਦੌੜਾਂ ਬਣਾ ਕੇ ਆਈ. ਪੀ. ਐੱਲ. ਦਾ ਤੀਜਾ ਸਭ ਤੋ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਉਸ ਨੇ ਕਿੰਨੇ ਆਈ. ਪੀ. ਐੱਲ. ਸੈਂਕੜੇ ਲਗਾਏ ਹਨ?
(a) ਜ਼ੀਰੋ
(b) ਇੱਕ
(c) ਤਿੰਨ
(d) ਪੰਜ
8. ਅੰਡਰ-19 ਵਰਲਡ ਕੱਪ ਦੇ ਕਿਸ ਸੀਜ਼ਨ ’ਚ ਰੋਹਿਤ ਸ਼ਰਮਾ ਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ?
(a) 2004
(b) 2006
(c) 2008
(d) ਉਸ ਨੇ ਅੰਡਰ-19 ਵਰਲਡ ਕੱਪ ’ਚ ਭਾਰਤ ਲਈ ਨਹੀਂ ਖੇਡਿਆ ਹੈ।9. ਰੋਹਿਤ ਸ਼ਰਮਾ ਨੇ ਸਾਲ 2019 ਦੇ ਵਰਲਡ ਕੱਪ ਦੌਰਾਨ ਇਨ੍ਹਾਂ ਵਿੱਚੋਂ ਕਿਹੜਾ ਰਿਕਾਰਡ ਬਣਾਇਆ ਸੀ?
(a) ਇਕੋ ਸੀਜ਼ਨ ’ਚ ਸਭ ਤੋਂ ਵੱਧ ਦੌੜਾਂ
(b) ਇਕੋ ਸੀਜ਼ਨ ’ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਏ
(c) ਇਕੋ ਸੀਜ਼ਨ ’ਚ ਸਭ ਤੋਂ ਜ਼ਿਆਦਾ ਕੈਚ ਕਰਨੇ
(d) ਉੱਪਰ ਦਿੱਤੀਆਂ ਆਪਸ਼ਨ ’ਚੋਂ ਸਾਰੀਆਂ।ਇਹ ਰਹੇ ਉਪਰੋਕਤ ਪ੍ਰਸ਼ਨਾਂ ਦੇ ਉੱਤਰ :-
1. (b)
2. (a)
3. (a)
4. (c)
5 (d)
6. (d)
7. (b)
8 (b)
9 (b)
IND vs AUS: ਦੂਜੇ ਟੈਸਟ ਨੂੰ ਲੈ ਕੇ BCCI ਨੇ ਕੀਤਾ ਪਲੇਇੰਗ ਇਲੈਵਨ ਦਾ ਐਲਾਨ, ਇਹ 2 ਖਿਡਾਰੀ ਕਰਨਗੇ ਡੈਬਿਊ
NEXT STORY