ਮਾਸਕੋ (ਰੂਸ) (ਨਿਕਲੇਸ਼ ਜੈਨ)—2021 ਵਿਚ ਹੋਣ ਵਾਲੀ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਲਈ ਵਿਰੋਧੀ ਚੁਣਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸੇ ਕ੍ਰਮ ਵਿਚ ਵੂਮੈਨ ਗ੍ਰਾਂ. ਪ੍ਰਿਕਸ ਸ਼ਤਰੰਜ ਚੈਂਪੀਅਨਸ਼ਿਪ ਦਾ ਆਯੋਜਨ ਸ਼ੁਰੂ ਹੋ ਗਿਆ ਹੈ। 2019-2020 ਦੌਰਾਨ 4 ਵਾਰ ਇਸ ਪ੍ਰਤੀਯੋਗਿਤਾ ਦਾ ਆਯੋਜਨ ਹੋਵੇਗਾ। ਇਸ ਤੋਂ ਬਾਅਦ ਚੋਟੀ 'ਤੇ ਰਹਿਣ ਵਾਲੇ 2 ਖਿਡਾਰੀ ਫਿਡੇ ਕੈਂਡੀਡੇਟ ਲਈ ਚੁਣੇ ਜਾਣਗੇ, ਜਿਸ ਦਾ ਜੇਤੂ ਵਿਸ਼ਵ ਚੈਂਪੀਅਨ ਨੂੰ ਚੁਣੌਤੀ ਦੇਵੇਗਾ।
ਪ੍ਰਤੀਯੋਗਿਤਾ ਵਿਚ ਖੇਡ ਰਹੇ ਕੁਲ 12 ਖਿਡਾਰੀਆਂ ਵਿਚੋਂ 2 ਖਿਡਾਰੀ ਭਾਰਤ ਦੇ ਵੀ ਹਨ। ਪਹਿਲੇ ਰਾਊਂਡ ਵਿਚ ਭਾਰਤ ਦੀਆਂ ਦੋਵਾਂ ਖਿਡਾਰਨਾਂ ਕੋਨੇਰੂ ਹੰਪੀ ਅਤੇ ਹਰਿਕਾ ਦ੍ਰੋਣਾਵਲੀ ਵਿਚਾਲੇ ਹੀ ਮੈਚ ਹੋਇਆ। ਇੰਗਲਿਸ਼ ਓਪਨਿੰਗ ਵਿਚ ਖੇਡਿਆ ਗਿਆ ਮੁਕਾਬਲਾ 43 ਚਾਲਾਂ ਵਿਚ ਡਰਾਅ 'ਤੇ ਖਤਮ ਹੋਇਆ। ਹੋਰ ਮੁਕਾਬਲਿਆਂ ਵਿਚ ਰੂਸ ਦੇ ਵਾਲੇਂਟਿਨਾ ਹਮਵਤਨ ਅਲਿਨਾ ਕਾਸ਼ਲੀਨਸਕਯਾ ਨੂੰ, ਚੀਨ ਦੀ ਜੂ ਵੇਂਜੁਨ ਨੇ ਸਵੀਡਨ ਦੀ ਪਿਆ ਕ੍ਰਮਲਿੰਗ ਨੂੰ, ਰੂਸ ਦੇ ਅਲੈਗਜ਼ੈਂਡਰ ਗੋਰਯਾਚਕਿਨਾ ਨੇ ਬੁਲਗਾਰੀਆ ਦੀ ਅੰਟੋਨੇਤਾ ਸਟੇਫਨੋਵਾ ਨੂੰ ਹਰਾਉਂਦੇ ਹੋਏ ਸ਼ੁਰੂਆਤੀ ਬੜ੍ਹਤ ਬਣਾ ਲਈ, ਜਦਕਿ ਜਰਮਨੀ ਦੀ ਪੇਹਟਜ਼ ਐਲੀਸਾਬੇਥ ਨੇ ਰੂਸ ਦੀ ਅਲੈਗਜ਼ੈਂਡਰਾ ਕੋਸਿਟਨੀਯੁਕ ਨਾਲ, ਰੂਸ ਦੀ ਲਾਗਨੋਂ ਕਾਟੇਰਯਨਾ ਨੇ ਫਰਾਂਸ ਦੀ ਮੈਰੀ ਸੇਬਗ ਨਾਲ ਮੁਕਾਬਲਾ ਡਰਾਅ ਖੇਡਿਆ।
ਧੋਨੀ ਦੇ ਸੰਨਿਆਸ ਦੀ ਖਬਰਾਂ 'ਤੇ ਪਤਨੀ ਸਾਕਸ਼ੀ ਦਾ ਵੱਡਾ ਬਿਆਨ
NEXT STORY