ਬੁਖਾਰੇਸਟ (ਰੋਮਾਨੀਆ)- ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਇੱਥੇ ਸੁਪਰਬੇਟ ਕਲਾਸਿਕ ਸ਼ਤਰੰਜ ਟੂਰਨਾਮੈਂਟ ਦੇ ਸੱਤਵੇਂ ਦੌਰ 'ਚ ਅਮਰੀਕਾ ਦੇ ਮੋਹਰੀ ਫੈਬੀਆਨੋ ਕਾਰੂਆਨਾ ਨੂੰ ਡਰਾਅ 'ਤੇ ਰੋਕ ਲਿਆ। ਇੱਕ ਵਾਰ ਫਿਰ ਦਿਨ ਦੀਆਂ ਸਾਰੀਆਂ ਖੇਡਾਂ ਡਰਾਅ ਰਹੀਆਂ। ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਰੂਸ ਦੇ ਇਆਨ ਨੇਪੋਮਨੀਆਚਚੀ ਨਾਲ ਅੰਕ ਸਾਂਝੇ ਕੀਤੇ।
ਆਖਰੀ ਸਥਾਨ 'ਤੇ ਰਹੇ ਰੋਮਾਨੀਆ ਦੇ ਡਿਏਕ ਬੋਗਡਨ-ਡੈਨੀਏਲ ਨੇ ਫਿਰੋਜ਼ਾ ਨਾਲ ਡਰਾਅ ਖੇਡਿਆ ਜਦੋਂਕਿ ਗਿਰੀ ਨੇ ਵਾਚੀਏਰ-ਲਾਗਰੇਵ ਨਾਲ ਡਰਾਅ ਖੇਡਿਆ। ਸਿਖਰਲਾ ਦਰਜਾ ਪ੍ਰਾਪਤ ਕਾਰੂਆਨਾ ਦੋ ਜਿੱਤਾਂ ਅਤੇ ਪੰਜ ਡਰਾਅ ਨਾਲ 4.5 ਅੰਕਾਂ ਨਾਲ ਸਿਖਰ 'ਤੇ ਬਰਕਰਾਰ ਹੈ। ਉਨ੍ਹਾਂ ਤੋਂ ਬਾਅਦ ਫਰਾਂਸ ਦੇ ਗੁਕੇਸ਼, ਪ੍ਰਗਨਾਨੰਦਾ ਅਤੇ ਅਲੀਰੇਜ਼ਾ ਫਿਰੋਜ਼ਾ ਹਨ ਜੋ ਅਮਰੀਕੀ ਤੋਂ ਅੱਧਾ ਅੰਕ ਪਿੱਛੇ ਹਨ।
ਨੇਪੋਮਨੀਆਚਚੀ 3.5 ਅੰਕਾਂ ਨਾਲ ਫਰਾਂਸ ਦੇ ਮੈਕਸਿਮ ਵਾਚੀਏਰ-ਲਾਗ੍ਰੇਵ ਨਾਲ ਪੰਜਵੇਂ ਸਥਾਨ 'ਤੇ ਹੈ। ਅਮਰੀਕਾ ਦੇ ਵੇਸਲੇ ਸੋ, ਨੀਦਰਲੈਂਡ ਦੇ ਅਨੀਸ਼ ਗਿਰੀ ਅਤੇ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤੋਰੋਵ ਦੀ ਤਿਕੜੀ ਉਨ੍ਹਾਂ ਤੋਂ ਅੱਧਾ ਅੰਕ ਪਿੱਛੇ ਹੈ।
ਇਸ 3,50,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਵਿੱਚ ਹੁਣ ਸਿਰਫ਼ ਦੋ ਰਾਊਂਡ ਬਾਕੀ ਹਨ।
ਮੋਰਿੰਗ ਅਮਰੀਕਾ ਮਹਿਲਾ ਕ੍ਰਿਕਟ ਟੀਮ ਦੇ ਕੋਚ ਨਿਯੁਕਤ
NEXT STORY