ਖਾਂਤੀ ਮਾਨਸਿਸਕ (ਰੂਸ) (ਨਿਕਲੇਸ਼ ਜੈਨ)— ਦੁਨੀਆ ਭਰ ਤੋਂ ਚੁਣੀਆਂ ਗਈਆਂ 64 ਸਰਵਸ੍ਰੇਸ਼ਠ ਖਿਡਾਰਨਾਂ ਵਿਚਾਲੇ ਨਾਕਆਊਟ ਆਧਾਰ 'ਤੇ ਖੇਡੀ ਜਾ ਰਹੀ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ-2018 ਦੇ ਦੂਜੇ ਰਾਊਂਡ ਤੋਂ ਬਾਅਦ ਭਾਰਤ ਦੀ ਹਰਿਕਾ ਦ੍ਰੋਣਾਵਲੀ ਆਖਰੀ-16 ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਹੋ ਗਈ ਜਦਕਿ ਕੋਨੇਰੂ ਹੰਪੀ ਚੈਂਪੀਅਨਸ਼ਿਪ ਵਿਚੋਂ ਬਾਹਰ ਹੋ ਗਈ ਹੈ। ਹਰਿਕਾ ਨੇ ਜਾਰਜੀਆ ਦੀ ਬੇਲਾ ਖੋਟੇਸ਼ਿਵਲੀ ਤੋਂ ਪਹਿਲੇ ਦੋਵੇਂ ਕਲਾਸੀਕਲ ਮੁਕਾਬਲੇ ਡਰਾਅ ਖੇਡਣ ਤੋਂ ਬਾਅਦ ਉਸ ਨੂੰ ਰੈਪਿਡ ਟਾਈਬ੍ਰੇਕ ਵਿਚ 1.5-0.5 ਨਾਲ ਮੁਕਾਬਲਾ ਜਿੱਤ ਕੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ।
ਪਹਿਲੇ ਟਾਈਬ੍ਰੇਕ ਮੁਕਾਬਲੇ ਵਿਚ ਹਰਿਕਾ ਪਹਿਲੇ ਮੈਚ ਵਿਚ ਜਿੱਤ ਦੇ ਬੇਹੱਦ ਨੇੜੇ ਜਾ ਪਹੁੰਚੀ ਸੀ ਤੇ ਅਜਿਹਾ ਲੱਗ ਰਿਹਾ ਸੀ ਕਿ ਉਹ ਆਸਾਨੀ ਨਾਲ ਜਿੱਤ ਜਾਵੇਗੀ ਪਰ ਤਦ ਉਸ ਦੀ ਇਕ ਵੱਡੀ ਗਲਤੀ ਤੇ ਬੇਲਾ ਦੀ ਸ਼ਾਨਦਾਰ ਚਾਲ ਨੇ ਮੈਚ ਨੂੰ ਡਰਾਅ ਕਰਨ 'ਤੇ ਮਜਬੂਰ ਕਰ ਦਿੱਤਾ। ਰੈਪਿਡ ਟਾਈਬ੍ਰੇਕ ਵਿਚ ਹਰਿਕਾ ਨੇ ਬੇਹੱਦ ਹੀ ਸ਼ਾਨਦਾਰ ਖੇਡ ਦਿਖਾ ਕੇ ਵਾਪਸੀ ਕਰਦਿਆਂ ਇਕਤਰਫਾ ਅੰਦਾਜ਼ ਵਿਚ ਜਿੱਤ ਦਰਜ ਕਰ ਕੇ ਚੈਂਪੀਅਨਸ਼ਿਪ ਵਿਚ ਹੁਣ ਤਕ ਦਾ ਆਪਣਾ ਸਭ ਤੋਂ ਸ਼ਾਨਦਾਰ ਮੈਚ ਜਿੱਤਿਆ।
ਲੰਬੇ ਸਮੇਂ ਤਕ ਵਿਸ਼ਵ ਦੀ ਨੰਬਰ-1 ਤੇ ਨੰਬਰ-2 ਖਿਡਾਰਨ ਰਹੀ ਭਾਰਤ ਦੀ ਕੋਨੇਰੂ ਹੰਪੀ ਦੀ 2 ਸਾਲ ਬਾਅਦ ਖੇਡ ਵਿਚ ਵਾਪਸੀ ਚੰਗੀ ਨਹੀਂ ਰਹੀ ਤੇ ਓਲੰਪੀਆਡ ਤੋਂ ਬਾਅਦ ਇਸ ਵਾਰ ਫਿਰ ਵਿਸ਼ਵ ਚੈਂਪੀਅਨਸ਼ਿਪ ਵਿਚ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਪੋਲੈਂਡ ਦੀ ਜੋਲਾਂਟਾ ਵਿਰੁੱਧ ਪਹਿਲਾ ਕਲਾਸੀਕਲ ਮੁਕਾਬਲਾ ਡਰਾਅ ਰਹਿਣ ਤੋਂ ਬਾਅਦ ਹੰਪੀ ਨੇ ਲਗਭਗ ਡਰਾਅ ਹੋ ਰਹੇ ਦੂਜੇ ਮੈਚ ਵਿਚ ਜਿੱਤਣ ਦੀ ਕੋਸ਼ਿਸ਼ ਵਿਚ ਖਤਰਾ ਮੁੱਲ ਲੈ ਲਿਆ ਤੇ ਉਹ ਉਸਦੀ ਹਾਰ ਦਾ ਕਾਰਨ ਬਣਿਆ।
ਸਿੰਧੂ ਤੇ ਸ਼੍ਰੀਕਾਂਤ ਕੁਆਰਟਰ ਫਾਈਨਲ 'ਚ
NEXT STORY