ਸੇਂਟ ਲੁਈਸ (ਅਮਰੀਕਾ)- ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਅਮਰੀਕਾ ਦੇ ਲੀਨਰ ਡੋਮਿੰਗੁਏਜ਼ ਪੇਰੇਜ਼ ਤੋਂ ਆਪਣੀ ਹਾਰ ਤੋਂ ਉਭਰਦਿਆਂ ਇੱਥੇ ਗ੍ਰੈਂਡ ਸ਼ਤਰੰਜ ਟੂਰ ਦੇ ਸੇਂਟ ਲੁਈਸ ਰੈਪਿਡ ਅਤੇ ਬਲਿਟਜ਼ ਦੀ ਰੈਪਿਡ ਸ਼੍ਰੇਣੀ ਵਿੱਚ ਅਮਰੀਕੀ ਜੋੜੀ ਵੇਸਲੇ ਸੋ ਅਤੇ ਫੈਬੀਆਨੋ ਕਾਰੂਆਨਾ ਨੂੰ ਹਰਾ ਕੇ ਚੌਥਾ ਸਥਾਨ ਹਾਸਲ ਕੀਤਾ। ਇਹ ਲਗਾਤਾਰ ਤੀਜਾ ਦਿਨ ਸੀ ਜਦੋਂ ਗੁਕੇਸ਼ ਨੇ ਹਾਰ ਨਾਲ ਸ਼ੁਰੂਆਤ ਕੀਤੀ ਪਰ ਇਸ ਦੇ ਬਾਵਜੂਦ ਉਹ ਚੌਥਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਿਹਾ।
ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ 1,75,000 ਅਮਰੀਕੀ ਡਾਲਰ ਹੈ ਅਤੇ ਇਸ ਵਿੱਚ ਅਜੇ 18 ਬਲਿਟਜ਼ ਗੇਮਾਂ ਖੇਡੀਆਂ ਜਾਣੀਆਂ ਹਨ। ਗੁਕੇਸ਼ ਤੋਂ ਹਾਰਨ ਦੇ ਬਾਵਜੂਦ, ਕਾਰੂਆਨਾ 14 ਅੰਕਾਂ ਨਾਲ ਰੈਪਿਡ ਸ਼੍ਰੇਣੀ ਵਿੱਚ ਸਿਖਰ 'ਤੇ ਰਿਹਾ। ਉਸ ਤੋਂ ਬਾਅਦ ਅਰਮੀਨੀਆਈ ਤੋਂ ਅਮਰੀਕੀ ਬਣੇ ਲੇਵੋਨ ਅਰੋਨੀਅਨ ਦਾ ਨੰਬਰ ਆਉਂਦਾ ਹੈ ਜਿਸ ਦੇ 13 ਅੰਕ ਹਨ। ਫਰਾਂਸ ਦਾ ਮੈਕਸਿਮ ਵਾਚੀਅਰ-ਲਾਗਰੇਵ 11 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਉਹ ਗੁਕੇਸ਼ ਤੋਂ ਇੱਕ ਅੰਕ ਅੱਗੇ ਹੈ। ਪੇਰੇਜ਼, ਵੇਸਲੀ ਅਤੇ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤੋਰੋਵ ਨੌਂ ਅੰਕਾਂ ਨਾਲ ਸਾਂਝੇ ਤੌਰ 'ਤੇ ਪੰਜਵੇਂ ਸਥਾਨ 'ਤੇ ਹਨ। ਇਹ ਤਿੱਕੜੀ ਵੀਅਤਨਾਮ ਦੇ ਲੀਮ ਲੇ ਕਵਾਂਗ ਤੋਂ ਦੋ ਅੰਕ ਅੱਗੇ ਹੈ। ਅਮਰੀਕਾ ਦੇ ਸੈਮ ਸ਼ੈਂਕਲੈਂਡ ਪੰਜ ਅੰਕਾਂ ਨਾਲ ਨੌਵੇਂ ਸਥਾਨ 'ਤੇ ਹਨ। ਗ੍ਰਿਗੋਰੀ ਓਪਾਰਿਨ ਦੇ ਸਿਰਫ਼ ਤਿੰਨ ਅੰਕ ਹਨ ਅਤੇ ਉਹ ਆਖਰੀ ਸਥਾਨ 'ਤੇ ਹਨ।
ਆਯੂਸ਼ ਮਹਾਤ੍ਰੇ ਕਰੇਗਾ ਮੁੰਬਈ ਟੀਮ ਦੀ ਕਪਤਾਨੀ
NEXT STORY