ਓਸਲੋ (ਨਾਰਵੇ) (ਨਿਕਲੇਸ਼ ਜੈਨ)- ਸ਼ਤਰੰਜ ਦੀਆਂ ਮੋਹਰਾਂ ਦੀ ਕੁਦਰਤੀ ਸਥਿਤੀ ਨੂੰ ਬਦਲ ਕੇ ਖੇਡੀ ਜਾ ਰਹੀ ਪਹਿਲੀ ਫਿਡੇ ਫਿਸ਼ਰ ਰੈਂਡਮ ਸ਼ਤਰੰਜ ਵਿਸ਼ਵ ਚੈਂਪੀਅਨਸ਼ਿਪ-2019 ਦੇ ਫਾਈਨਲ ਮੁਕਾਬਲੇ 'ਚ ਪਹਿਲੇ ਦਿਨ ਮੇਜ਼ਬਾਨ ਨਾਰਵੇ ਦੇ ਮੌਜੂਦਾ ਵਿਸ਼ਵ ਕਲਾਸੀਕਲ ਚੈਂਪੀਅਨ ਮੈਗਨਸ ਕਾਰਲਸਨ ਨੂੰ ਅਮਰੀਕਾ ਦੇ ਵੇਸਲੀ ਨੇ ਹਰਾਉਂਦੇ ਹੋਏ ਬੜ੍ਹਤ ਹਾਸਲ ਕਰ ਲਈ ਹੈ । ਪਹਿਲੇ ਦਿਨ ਹੋਏ 2 ਮੱਧਮ ਰੈਪਿਡ ਮੈਚਾਂ 'ਚ ਪਹਿਲਾ ਮੁਕਾਬਲਾ ਡਰਾਅ ਹੋਇਆ ਤਾਂ ਦੂਜਾ ਵੇਸਲੀ ਨੇ ਆਪਣੇ ਨਾਂ ਕਰ ਲਿਆ। ਇਨ੍ਹਾਂ ਮੁਕਾਬਲਿਆਂ 'ਚ ਅੰਕ ਸਿਸਟਮ ਕੁਝ ਇਸ ਤਰ੍ਹਾਂ ਵੰਡਿਆ ਗਿਆ ਹੈ, ਜੋ ਆਮ ਤੋਂ ਥੋੜ੍ਹਾ ਹਟ ਕੇ ਹੈ । ਜਿਵੇਂ ਪਹਿਲੇ ਦਿਨ ਹੋਏ ਮੱਧਮ ਰੈਪਿਡ (45 ਮਿੰਟ ਪ੍ਰਤੀ ਖਿਡਾਰੀ) 'ਚ ਜਿੱਤਣ 'ਤੇ 3 ਅੰਕ ਤਾਂ ਡਰਾਅ 'ਤੇ 1.5 ਅੰਕ ਦਿੱਤੇ ਗਏ ਅਤੇ ਇਸ ਤਰ੍ਹਾਂ ਵੇਸਲੀ ਨੂੰ 4.5-1.5 ਨਾਲ ਬੜ੍ਹਤ ਹਾਸਲ ਹੋ ਗਈ ਹੈ।
ਦੂਜੇ ਦਿਨ 2 ਹੋਰ ਮੱਧਮ ਰੈਪਿਡ ਮੁਕਾਬਲੇ ਖੇਡੇ ਜਾਣਗੇ ਅਤੇ ਕਾਰਲਸਨ ਨੇ ਜੇਕਰ ਇਹ ਖਿਤਾਬ ਹਾਸਲ ਕਰਨਾ ਹੈ ਤਾਂ ਕਿਸੇ ਵੀ ਕੀਮਤ 'ਤੇ ਉਸ ਨੂੰ ਇਕ ਜਿੱਤ ਦਰਜ ਕਰਨੀ ਹੋਵੇਗੀ।
ਭਾਰਤ-ਬੰਗਲਾਦੇਸ਼ ਟੈਸਟ ਮੈਚ ਦੀ ਟਿਕਟ ਖਰੀਦੋ ਸਿਰਫ ਇੰਨੇ ਰੁਪਏ 'ਚ
NEXT STORY