ਨਵੀਂ ਦਿੱਲੀ- ਭਾਰਤੀ ਟੈਸਟ ਟੀਮ ਦੀ ਦੀਵਾਰ ਮੰਨੇ ਜਾਂਦੇ ਚੇਤੇਸ਼ਵਰ ਪੁਜਾਰਾ ਨੇ ਆਈ. ਪੀ. ਐੱਲ. ’ਚ ਵੀ ਐਂਟਰੀ ਕਰ ਲਈ ਹੈ। ਉਨ੍ਹਾਂ ਨੂੰ ਚੇਨਈ ਸੁਪਰ ਕਿੰਗਜ਼ ਨੇ ਉਸ ਦੇ ਬੇਸ ਪ੍ਰਾਈਜ਼ ’ਤੇ ਖਰੀਦਿਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਪੁਜਾਰਾ ਦੇ ਨਾਂ ਟੀ-20 ਕ੍ਰਿਕਟ ’ਚ ਸੈਂਕੜਾ ਵੀ ਦਰਜ ਹੈ। ਪੁਜਾਰਾ ਨੇ 2019 ’ਚ ਸੈਯਦ ਮੁਸ਼ਤਾਕ ਅਲੀ ਟਰਾਫੀ ਦੇ ਦੌਰਾਨ ਸੈਂਕੜਾ ਲਗਾਇਆ ਸੀ। ਆਈ. ਪੀ. ਐੱਲ. ’ਚ ਉਸਦੀ ਚੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਸਦੀ ਵੀਡੀਓ ਵਾਇਰਲ ਹੋ ਰਹੀ ਹੈ। ਦੇਖੋ ਵੀਡੀਓ—
ਦੱਸ ਦੇਈਏ ਕਿ ਇਸ ਤੋਂ ਪਹਿਲਾਂ 2014 ’ਚ ਕਿੰਗਜ਼ ਇਲੈਵਨ ਪੰਜਾਬ ਦੇ ਲਈ ਆਈ. ਪੀ. ਐੱਲ. ’ਚ ਖੇਡੇ ਸਨ। ਉਦੋਂ ਉਨ੍ਹਾਂ ਨੇ 6 ਮੈਚਾਂ ’ਚ 125 ਦੌੜਾਂ ਬਣਾਈਆਂ ਸਨ। ਉਸ ਦੀ ਔਸਤ 25 ਤਾਂ ਸਟ੍ਰਾਈਕ ਰੇਟ 100 ਰਹੀ ਸੀ ਪਰ ਜੇਕਰ ਓਵਰ ਆਲ ਆਈ. ਪੀ. ਐੱਲ. ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ ਔਸਤਨ ਹੀ ਰਿਹਾ ਹੈ। ਉਨ੍ਹਾਂ ਨੇ 30 ਮੈਚਾਂ ’ਚ 20 ਦੀ ਔਸਤ ਨਾਲ ਦੌੜਾਂ ਬਣਾਈਆਂ, ਜਿਸ ’ਚ ਸਟ੍ਰਾਈਕ ਰੇਟ 100 ਤੋਂ ਘੱਟ ਹੈ। ਉਸਦੇ ਬੱਲੇ ਤੋਂ ਇਕ ਹੀ ਅਰਧ ਸੈਂਕੜਾ ਲੱਗਿਆ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਗਲੇ ਮਹੀਨੇ ਰਿੰਗ ’ਚ ਵਾਪਸੀ ਕਰਨਗੇ ਮੁੱਕੇਬਾਜ਼ ਵਿਜੇਂਦਰ ਸਿੰਘ
NEXT STORY