ਸਪੋਰਟਸ ਡੈਸਕ- ਸੇਰੇਨਾ ਵਿਲੀਅਮਸ ਤੇ ਕਾਰਲੋਸ ਅਲਕਾਰਾਜ਼ ਯੂ.ਐੱਸ. ਓਪਨ ਮਿਕਸਡ ਡਬਲਜ਼ ਟੈਨਿਸ ਚੈਂਪੀਅਨਸ਼ਿਪ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੁਆਲੀਫਾਇਰ ਵਿਰੁੱਧ ਕਰਨਗੇ। ਸੇਰੇਨਾ ਤੇ ਅਲਕਾਰਾਜ਼ ਦਾ ਮੁਕਾਬਲਾ 8 ਟੀਮਾਂ ਦੇ ਕੁਆਲੀਫਾਇੰਗ ਟੂਰਨਾਮੈਂਟ ਤੋਂ ਅੱਗੇ ਵਧਣ ਵਾਲੀ ਕਿਸੇ ਟੀਮ ਨਾਲ ਹੋਵੇਗਾ। ਸੇਰੇਨਾ 2022 ਤੋਂ ਬਾਅਦ ਪਹਿਲੀ ਵਾਰ ਯੂ.ਐੱਸ. ਓਪਨ ’ਚ ਵਾਪਸੀ ਕਰ ਰਹੀ ਹੈ। ਉਸ ਨੂੰ ਅਤੇ ਅਲਕਾਰਾਜ਼ ਨੂੰ 16 ਟੀਮਾਂ ਦੇ ਟੂਰਨਾਮੈਂਟ ’ਚ ਵਾਈਲਡ ਕਾਰਡ ਰਾਹੀਂ ਐਂਟਰੀ ਮਿਲੀ ਹੈ। ਮਿਕਸਡ ਡਬਲਜ਼ ਦਾ ਪਹਿਲਾ ਰਾਊਂਡ ਤੇ ਕੁਆਰਟਰ ਫਾਈਨਲ ਮੰਗਲਵਾਰ ਨੂੰ ਹੋਣਗੇ, ਜਦਕਿ ਸੈਮੀਫਾਈਨਲ ਤੇ ਫਾਈਨਲ ਬੁੱਧਵਾਰ ਨੂੰ ਖੇਡੇ ਜਾਣਗੇ। ਜੇਤੂ ਟੀਮ ਨੂੰ 10 ਲੱਖ ਡਾਲਰ ਦਾ ਐਵਾਰਡ ਮਿਲੇਗਾ।
ਦੋ ਵਾਰ ਦੀ ਮੌਜੂਦਾ ਮਹਿਲਾ ਚੈਂਪੀਅਨ ਏਰਿਨਾ ਸਬਾਲੇਂਕਾ ਤੇ 23 ਵਾਰ ਦੇ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਚੋਟੀ ਦਰਜਾ ਦਿੱਤਾ ਗਿਆ ਹੈ।
ਗਾਫ ਨੇ ਜਿੱਤਿਆ ਸਿਨਸਿਨਾਟੀ ਓਪਨ ਦਾ ਖਿਤਾਬ, ਪੁਰਸ਼ ਵਰਗ ’ਚ ਫਿਲਸ ਬਣਿਆ ਚੈਂਪੀਅਨ
NEXT STORY