ਨਵੀਂ ਦਿੱਲੀ — ਕੋਲਕਾਤਾ ਨਾਈਟ ਰਾਈਡਰਜ਼ ਦੇ ਕੈਰੇਬੀਆਈ ਆਲਰਾਊਂਡਰ ਆਂਦ੍ਰੇ ਰਸੇਲ ਨੇ ਕਿਹਾ ਹੈ ਕਿ ਵੱਡੇ ਸ਼ਾਟ ਲਾਉਣ ਦੇ ਮਾਮਲੇ ਵਿਚ ਉਸ ਦੇ ਸਾਥੀ ਖਿਡਾਰੀ ਕ੍ਰਿਸ ਗੇਲ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ।
ਰਸੇਲ ਨੇ ਕਿਹਾ, ''ਮੈਂ ਗੇਲ ਤੋਂ ਬਹੁਤ ਕੁਝ ਸਿੱਖਿਆ ਹੈ ਤੇ ਵੱਡੇ ਸ਼ਾਟ ਲਾਉਣ ਦੇ ਮਾਮਲੇ ਵਿਚ ਉਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ। ਮੈਂ ਪਹਿਲਾਂ ਹਲਕੇ ਬੱਲੇ ਨਾਲ ਬੱਲੇਬਾਜ਼ੀ ਕਰਦਾ ਹੁੰਦਾ ਸੀ ਪਰ ਇਸ ਨਾਲ ਗੇਂਦ ਜ਼ਿਆਦਾ ਦੂਰੀ ਤਕ ਨਹੀਂ ਜਾਂਦੀ ਸੀ। ਵਿਸ਼ਵ ਕੱਪ ਦੌਰਾਨ ਗੇਲ ਨੇ ਮੈਨੂੰ ਕਿਹਾ ਕਿ ਰਸੇਲ ਤੂੰ ਇਸ ਤੋਂ ਬਿਹਤਰ ਪ੍ਰਦਰਸ਼ਨ ਕਰ ਸਕਦਾ ਹੈਂ, ਤੂੰ ਸ਼ਕਤੀਸ਼ਾਲੀ ਹੈਂ ਤੇ ਵੱਡੇ ਤੇ ਭਾਰੀ ਬੱਲੇ ਨਾਲ ਖੇਡ ਸਕਦਾ ਹੈਂ।''ਟੀ-20 ਵਿਸ਼ਵ ਕੱਪ 2016 ਨੂੰ ਯਾਦ ਕਰਦੇ ਹੋਏ ਆਲਰਾਊਂਡਰ ਬੱਲੇਬਾਜ਼ ਨੇ ਕਿਹਾ, ''2016 ਟੀ-20 ਵਿਸ਼ਵ ਕੱਪ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਸੀ, ਜਿਥੇ ਮੈਂ ਆਪਣੀ ਟੀਮ ਲਈ 48 ਦੌੜਾਂ ਬਣਾਈਆਂ ਸਨ। ਮੇਰੇ ਬੱਲੇ ਹੁਣ ਵੱਡੇ ਹਨ ਤੇ ਉਸ ਦੇ ਪਿੱਛੇ ਕਾਫੀ ਸਾਰੇ ਪਹਿਲੂ ਹਨ। ਮੈਂ ਆਪਣੇ ਬੱਲੇ ਨਾਲ ਬਹੁਤ ਅਭਿਆਸ ਕਰਦਾ ਹਾਂ।''
ਵਿਕਾਸ, ਨੀਰਜ ਨੂੰ ਪੇਸ਼ੇਵਰ ਸਰਕਟ ਮੁਕਾਬਲਿਆਂ 'ਚ ਮਿਲੀ ਜਿੱਤ
NEXT STORY