ਵਡੋਦਰਾ : ਗੁਜਰਾਤ ਦੇ ਵਡੋਦਰਾ ਵਿੱਚ ਖੇਡੇ ਜਾ ਰਹੇ 'WTT ਯੂਥ ਕੰਟੈਂਡਰ 2026' ਟੇਬਲ ਟੈਨਿਸ ਟੂਰਨਾਮੈਂਟ ਵਿੱਚ ਭਾਰਤੀ ਖਿਡਾਰਨਾਂ ਨੇ ਆਪਣਾ ਦਬਦਬਾ ਕਾਇਮ ਰੱਖਿਆ ਹੈ। ਟੂਰਨਾਮੈਂਟ ਦੇ ਦੂਜੇ ਦਿਨ ਕੁੜੀਆਂ ਦੇ ਅੰਡਰ-19 ਸਿੰਗਲਜ਼ ਵਰਗ ਵਿੱਚ ਪਿਛਲੀ ਚੈਂਪੀਅਨ ਸਿੰਡਰੇਲਾ ਦਾਸ ਅਤੇ ਚੋਟੀ ਦੀ ਦਰਜਾ ਪ੍ਰਾਪਤ ਦਿਵਿਆਂਸ਼ੀ ਭੌਮਿਕ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ।
ਸ਼ਨੀਵਾਰ ਨੂੰ ਅੰਡਰ-17 ਦਾ ਖਿਤਾਬ ਜਿੱਤਣ ਵਾਲੀ ਸਿੰਡਰੇਲਾ ਦਾਸ ਨੇ ਆਪਣੀ ਫਾਰਮ ਜਾਰੀ ਰੱਖਦਿਆਂ ਅੰਡਰ-19 ਦੇ ਗਰੁੱਪ-3 ਮੈਚ ਵਿੱਚ ਅਰਚਿਸਮਿਤਾ ਮਹਤੋ ਨੂੰ 11-7, 11-7, 11-8 ਨਾਲ ਹਰਾਇਆ। ਇਸੇ ਤਰ੍ਹਾਂ, ਚੋਟੀ ਦੀ ਸੀਡ ਦਿਵਿਆਂਸ਼ੀ ਭੌਮਿਕ ਨੇ ਗਰੁੱਪ-1 ਵਿੱਚ ਸ਼੍ਰੇਸ਼ਠਾ ਕੋਂਥਮ ਨੂੰ 11-4, 11-3, 11-7 ਨਾਲ ਮਾਤ ਦਿੱਤੀ।
ਐਥਲੈਟਿਕਸ ਫੈਡਰੇਸ਼ਨ ਨੇ ਏਸ਼ੀਆਈ ਖੇਡਾਂ ਲਈ ਤੈਅ ਕੀਤੇ ਨਵੇਂ ਮਾਪਦੰਡ
NEXT STORY