ਨਵੀਂ ਦਿੱਲੀ— ਬੀ.ਸੀ.ਸੀ.ਆਈ. ਦੇ ਕਾਰਜਕਾਰੀ ਪ੍ਰਧਾਨ ਸੀ.ਕੇ. ਖੰਨਾ ਨੇ ਸ਼ਨੀਵਾਰ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਮੁਲਾਕਾਤ ਕੀਤੀ ਅਤੇ ਆਗਾਮੀ ਵਿਸ਼ਵ ਕੱਪ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਖੰਨਾ ਨਿੱਜੀ ਕਾਰਨਾਂ ਕਰਕੇ ਸੀ.ਓ.ਏ. ਦੀ ਬੈਠਕ 'ਚ ਹਿੱਸਾ ਨਹੀਂ ਲੈ ਸਕੇ।
ਉਨ੍ਹਾਂ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦੇ ਹੋਟਲ 'ਚ ਕੋਹਲੀ ਨਾਲ ਮੁਲਾਕਾਤ ਕੀਤੀ। ਖੰਨਾ ਨੇ ਕੋਹਲੀ ਨਾਲ ਮੁਲਾਕਾਤ ਦੇ ਬਾਅਦ ਕਿਹਾ, ''ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਵਿਰਾਟ ਦੀ ਕਪਤਾਨੀ 'ਚ ਵਿਸ਼ਵ ਕੱਪ ਜਿੱਤਾਂਗੇ।'' ਉਨ੍ਹਾਂ ਹਾਲਾਂਕਿ ਟੀਮ ਚੋਣ 'ਤੇ ਬਹਿਸ ਦੇ ਮੁੱਦੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਖੰਨਾ ਨੇ ਕਿਹਾ, ''ਚੋਣਕਰਤਾਵਾਂ ਨੇ ਸਰਵਸ੍ਰੇਸ਼ਠ 15 ਖਿਡਾਰੀ ਚੁਣੇ ਹਨ ਅਤੇ ਸਾਡਾ ਕੰਮ ਟੀਮ ਦਾ ਸਮਰਥਨ ਕਰਨਾ ਹੈ''
AIFF ਅਰਜੁਨ ਪੁਰਸਕਾਰ ਲਈ ਗੁਰਪ੍ਰੀਤ ਅਤੇ ਜੇ.ਜੇ. ਦੇ ਨਾਂ ਦੀ ਸਿਫਾਰਸ਼ ਕਰੇਗਾ
NEXT STORY