ਲੰਡਨ- ਇੰਗਲੈਂਡ ਦੀ ਸਾਬਕਾ ਕਪਤਾਨ ਕਲੇਅਰ ਕੋਨੋਰ ਨੇ ਸ਼ੁੱਕਰਵਾਰ ਨੂੰ ਐੱਮ. ਸੀ. ਸੀ. (ਮੇਰੀਲਬੋਨ ਕ੍ਰਿਕਟ ਕਲੱਬ) ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ। ਉਹ ਕਲੱਬ ਦੇ 234 ਸਾਲ ਦੇ ਇਤਿਹਾਸ ਵਿਚ ਇਸ ਅਹੁਦੇ 'ਤੇ ਕਾਬਜ਼ ਹੋਣ ਵਾਲੀ ਪਹਿਲੀ ਮਹਿਲਾ ਬਣ ਗਈ। ਕੋਨੋਰ ਦੇ ਨਾਮਜ਼ਦਗੀ ਦਾ ਐਲਾਨ ਸ਼੍ਰੀਲੰਕਾ ਦੇ ਮਹਾਨ ਕ੍ਰਿਕਟਰ ਕੁਮਾਰ ਸੰਗਕਾਰਾ ਨੇ ਪਿਛਲੇ ਸਾਲ ਆਮ ਸਾਲਾਨਾ ਬੈਠਕ ਵਿਚ ਕੀਤਾ ਸੀ ਪਰ ਕੋਵਿਡ-19 ਦੇ ਕਾਰਨ ਉਸ ਨੂੰ ਅਹੁਦਾ ਸੰਭਾਲਣ ਦੇ ਲਈ ਇਕ ਸਾਲ ਦਾ ਇੰਤਜ਼ਾਰ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਦੂਜੇ ਦਿਨ ਵੀ ਖਰਾਬ ਮੌਸਮ ਪਰ ਮੰਧਾਨਾ ਨੇ ਲਗਾਇਆ ਇਤਿਹਾਸਕ ਸੈਂਕੜਾ
ਮਹਾਮਾਰੀ ਦੇ ਕਾਰਨ ਸ਼੍ਰੀਲੰਕਾਈ ਸਾਬਕਾ ਕਪਤਾਨ ਦਾ ਕਾਰਜਕਾਲ ਦੋ ਸਾਲ ਤੱਕ ਵਧਾ ਦਿੱਤਾ ਗਿਆ। ਕਲੇਅਰ ਨੇ ਉਸਦੀ ਜਗ੍ਹਾ ਲਈ ਹੈ। ਐੱਮ. ਸੀ. ਸੀ. ਕ੍ਰਿਕਟ ਦੇ ਨਿਯਮਾਂ ਦਾ ਰਖਵਾਲਾ ਹੈ। ਕੋਨੋਰ ਇਸ ਸਮੇਂ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਦੀ ਮਹਿਲਾ ਕ੍ਰਿਕਟ ਦੀ ਪ੍ਰਬੰਧ ਨਿਰਦੇਸ਼ਕ ਹੈ। ਉਸ ਨੂੰ 2009 ਵਿਚ ਐੱਮ. ਸੀ. ਸੀ. ਦਾ ਆਨਰੇਰੀ ਲਾਈਫ ਮੈਂਬਰ ਬਣਾਇਆ ਗਿਆ ਸੀ। ਕੋਨੋਰ ਨੇ 19 ਸਾਲ ਦੀ ਉਮਰ ਵਿਚ ਇੰਗਲੈਂਡ ਦੇ ਲਈ ਡੈਬਿਊ ਕੀਤਾ ਸੀ ਅਤੇ 2000 ਵਿਚ ਉਨ੍ਹਾਂ ਨੇ ਟੀਮ ਦੀ ਕਪਤਾਨੀ ਸੰਭਾਲੀ ਸੀ। ਆਲਰਾਊਂਡਰ ਕੋਨੋਰ ਦੀ ਅਗਵਾਈ ਵਿਚ ਇੰਗਲੈਂਡ ਮਹਿਲਾ ਟੀਮ ਨੇ 2005 'ਚ 42 ਸਾਲ ਵਿਚ ਪਹਿਲੀ ਵਾਰ ਏਸ਼ੇਜ਼ ਜਿੱਤੀ ਸੀ।
ਇਹ ਖ਼ਬਰ ਪੜ੍ਹੋ-ਮਜ਼ਬੂਤ ਵਾਪਸੀ ਕਰਨਾ ਬਹੁਤ ਮਾਇਨੇ ਰੱਖਦਾ ਹੈ : ਧੋਨੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਜ਼ਬੂਤ ਵਾਪਸੀ ਕਰਨਾ ਬਹੁਤ ਮਾਇਨੇ ਰੱਖਦਾ ਹੈ : ਧੋਨੀ
NEXT STORY