ਨਕੋਦਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕ੍ਰਿਕਟ ਦੇ ਖ਼ੂਬ ਸ਼ੌਕੀਨ ਹਨ। ਬੀਤੇ ਦਿਨ ਧਾਰਮਿਕ ਪ੍ਰੋਗਰਾਮ 'ਚ ਨਕੋਦਰ ਆਉਣ ਦੇ ਬਾਅਦ ਸੀ. ਐੱਮ. ਚੰਨੀ ਨੇ ਨਕੋਦਰ ਰੋਡ ਸਥਿਤ ਪਿੰਡ ਬਾਜੜਾ 'ਚ ਖੁੱਲੀ ਪਾਲਰਪਲੇਅ ਅਕੈਡਮੀ 'ਚ ਕ੍ਰਿਕਟ ਖੇਡੀ। ਕ੍ਰਿਕਟ ਦੇ ਨਵੇਂ ਫਾਰਮੈਟ 'ਤੇ ਅਧਾਰਿਤ ਇਸ ਅਕੈਡਮੀ 'ਚ ਸੀ. ਐੱਮ. ਚੰਨੀ ਨੇ ਫਲੱਡ ਲਾਈਟਸ ਦਰਮਿਆਨ ਬੱਲਾ ਫੜਦੇ ਹੋਏ ਚੌਕਿਆਂ-ਛੱਕਿਆਂ ਦੀ ਦੀ ਬਰਸਾਤ ਕੀਤੀ। ਇੰਨਾ ਹੀ ਨਹੀਂ, ਸੀ. ਐੱਮ. ਚੰਨੀ ਨੇ ਅਕੈਡਮੀ ਦੇ ਹੀ ਫੁੱਟਬਾਲ ਟਰੈਕ 'ਤੇ ਵੀ ਸਮਾਂ ਬਿਤਾਇਆ। ਉਨ੍ਹਾਂ ਨੇ ਬਿਹਤਰੀਨ ਫੁੱਟਬਾਲ ਕਿੱਕ ਵੀ ਲਗਾਈ।
ਇਹ ਵੀ ਪੜ੍ਹੋ : ਵਿਰਾਟ ਅਤੇ ਰੋਹਿਤ ਦੀ ਕਪਤਾਨੀ ਦਿਵਾਉਂਦੀ ਹੈ ਸੁਨੀਲ ਅਤੇ ਕਪਿਲ ਦੀ ਯਾਦ: ਰਵੀ ਸ਼ਾਸਤਰੀ
ਸੀ. ਐੱਮ. ਚੰਨੀ ਨੇ ਇਸ ਦੌਰਾਨ ਖੇਡਾਂ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਖੇਡ ਬਹੁਤ ਜ਼ਰੂਰੀ ਹੈ। ਅੱਜ-ਕੱਲ੍ਹ ਦੀ ਭੱਜ-ਦੌੜ ਦੀ ਜ਼ਿੰਦਗੀ 'ਚ ਹਰੇਕ ਇਨਸਾਨ ਲਈ ਸਮਾਂ ਕੱਢਣਾ ਮੁਸ਼ਕਲ ਹੋ ਜਾਂਦਾ ਹੈ। ਆਦਮੀ ਖੇਡਣਾ ਤਾਂ ਚਾਹੁੰਦਾ ਹੈ ਪਰ ਸਹੀ ਪ੍ਰਬੰਧ ਨਾ ਹੋਣ ਕਾਰਨ ਕੁਝ ਨਹੀਂ ਕਰ ਪਾਉਂਦਾ। ਅਜਿਹੇ 'ਚ ਪਾਵਰਪਲੇਅ ਅਕੈਡਮੀ ਹੀ ਅਜਿਹੇ ਲੋਕਾਂ ਲਈ ਅੱਗੇ ਆਉਂਦੀ ਹੈ। ਜਿਨ੍ਹਾਂ ਲੋਕਾਂ ਕੋਲ ਰਾਤ ਨੂੰ ਹੀ ਸਮਾਂ ਹੁੰਦਾ ਹੈ ਉਹ ਇੱਥੇ ਆ ਕੇ ਬਿਹਤਰੀਨ ਵਿਵਸਥਾ 'ਚ ਕ੍ਰਿਕਟ ਤੇ ਫੁੱਟਬਾਲ ਖੇਡ ਸਕਦੇ ਹਨ।
ਇਹ ਵੀ ਪੜ੍ਹੋ : ਰਵੀ ਸ਼ਾਸਤਰੀ ਨੇ ਕਪਤਾਨੀ ਵੰਡਣ ਨੂੰ ਰੋਹਿਤ-ਵਿਰਾਟ ਲਈ ਦੱਸਿਆ ਵਰਦਾਨ, ਜਾਣੋ ਕਾਰਨ
ਟੀਮ ਇੰਡੀਆ ਦੀ ਅੰਡਰ-19 ਕ੍ਰਿਕਟ ਟੀਮ ਲਈ ਵਿਸ਼ਵ ਕੱਪ ਖੇਡ ਚੁੱਕੇ ਤਰੁਵਰ ਕੋਹਲੀ ਨੇ ਕਿਹਾ ਕਿ ਸੀ. ਐੱਮ. ਚੰਨੀ ਨੇ ਅਕੈਡਮੀ 'ਚ ਨੌਜਵਾਨਾਂ ਦਾ ਉਤਸ਼ਾਹ ਵਧਾਇਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਖੇਡ ਅਹਿਮ ਹੈ। ਜੇਕਰ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਮਿਲਣ ਤਾਂ ਉਹ ਬੇਹੱਦ ਸ਼ਾਨਦਾਰ ਪ੍ਰਦਰਸਨ ਕਰ ਸਕਦੇ ਹਨ। ਉਹ ਮਿਹਨਤ ਕਰਨ ਕਿਉਂਕਿ ਮਿਹਨਤ ਕਿਸੇ ਵੀ ਖਿਡਾਰੀ ਨੂੰ ਉਸ ਦੀ ਮੰਜ਼ਿਲ ਤਕ ਲੈ ਜਾਂਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰੂਸੀ ਟੈਨਿਸ ਖਿਡਾਰੀ ਆਂਦਰੇ ਰੂਬਲੇਵ ਕੋਰੋਨਾ ਪਾਜ਼ੇਟਿਵ
NEXT STORY