ਕਾਨਪੁਰ- ਨਿਊਜ਼ੀਲੈਂਡ ਖ਼ਿਲਾਫ਼ ਵੀਰਵਾਰ ਨੂੰ ਸ਼ੁਰੂ ਹੋਏ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ’ਚ ਸ਼੍ਰੇਅਰ ਅਈਅਰ ਨੂੰ ਟੈਸਟ ਡੈਬਿਊ ਦਾ ਮੌਕਾ ਮਿਲਿਆ। ਉਹ ਭਾਰਤ ਵੱਲੋਂ ਟੈਸਟ ਕਿ੍ਰਕਟ ਖੇਡਣ ਵਾਲੇ 303ਵੇਂ ਖਿਡਾਰੀ ਬਣੇ। ਉਨ੍ਹਾਂ ਨੂੰ ਡੈਬਿਊ ’ਤੇ ਦਿੱਗਜ ਕ੍ਰਿਕਟਰ ਲਿਟਲ ਮਾਸਟਰ ਸੁਨੀਲ ਗਾਵਸਕਰ ਨੇ ਟੈਸਟ ਕੈਪ ਸੌਂਪੀ।
ਗਾਵਸਕਰ ਕਾਨਪੁਰ ਟੈਸਟ ਮੈਚ ’ਚ ਬਤੌਰ ਕਮੈਂਟੇਟਰ ਸ਼ਾਮਲ ਹਨ। ਆਮ ਤੌਰ ’ਤੇ ਟੀਮ ਦੇ ਖਿਡਾਰੀ ਨੂੰ ਡੈਬਿਊ ਦੇ ਸਮੇਂ ਕੈਪ ਕੋਚ ਜਾਂ ਕਪਤਾਨ ਦੇ ਹੱਥਾਂ ਸੌਂਪੀ ਜਾਂਦੀ ਹੈ, ਪਰ ਦੋ ਦਹਾਕੇ ਪਹਿਲਾਂ ਸਾਬਕਾ ਖਿਡਾਰੀ ਡੈਬਿਊ ’ਤੇ ਨਵੇਂ ਖਿਡਾਰੀ ਨੂੰ ਕੈਪ ਸੌਂਪਦੇ ਸਨ। ਨਵੇਂ ਕੋਚ ਰਾਹੁਲ ਦ੍ਰਾਵਿੜ ਦੇ ਆਉਣ ਦੇ ਬਾਅਦ ਸਾਬਕਾ ਭਾਰਤੀ ਖਿਡਾਰੀਆਂ ਵੱਲੋਂ ਕੈਪ ਦਿੱਤੇ ਜਾਣ ਦੀ ਸ਼ੁਰੂਆਤ ਫਿਰ ਤੋਂ ਕੀਤੀ ਗਈ। ਟੀ-20 ਸੀਰੀਜ਼ ਦੌਰਾਨ ਵੀ ਦ੍ਰਾਵਿੜ ਨੇ ਹਰਸ਼ਲ ਪਟੇਲ ਨੂੰ ਰਾਸ਼ਟਰੀ ਟੀਮ ਦੀ ਕੈਪ ਪ੍ਰਦਾਨ ਕਰਨ ਲਈ ਸੀਮਤ ਓਵਰਾਂ ਦੇ ਸਭ ਤੋਂ ਸਫਲ ਭਾਰਤੀ ਗੇਂਦਬਾਜ਼ਾਂ ਵਿਚੋਂ ਇਕ ਅਜੀਤ ਅਗਰਕਰ ਨੂੰ ਬੁਲਾਇਆ ਸੀ।
ਭਾਰਤੀ ਟੀਮ ਨੇ ਜਿੱਥੇ ਮੱਧਕ੍ਰਮ ਦੀ ਬੱਲੇਬਾਜ਼ੀ ਨੂੰ ਮਜ਼ਬੂਤ ਕਰਨ ਲਈ ਸ਼੍ਰੇਅਸ ਅਈਅਰ ਨੂੰ ਡੈਬਿਊ ਦਾ ਮੌਕਾ ਦਿੱਤਾ ਤਾਂ ਉੱਥੇ ਹੀ, ਨਿਊਜ਼ੀਲੈਂਡ ਵੱਲੋਂ ਖੱਬੇ ਹੱਥ ਦੇ ਸਪਿੰਨਰ ਰਚਿਨ ਰਵੀਂਦਰ ਨੇ ਵੀ ਟੈਸਟ ਕਿ੍ਰਕਟ ’ਚ ਡੈਬਿਊ ਕੀਤਾ ਹੈ। ਖੱਬੇ ਹੱਥ ਦੇ ਭਾਰਤੀ ਮੂਲ ਦੇ ਬੱਲੇਬਾਜ਼ ਰਚਿਨ ਰਵੀਂਦਰ ਨੇ ਹੁਣ ਤਕ ਸਿਰਫ਼ 6 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ’ਤੇ ਇਸ ਮੈਚ ਵਿਚ ਨਿਊਜ਼ੀਲੈਂਡ ਦੇ ਸਟਾਰ ਸਪਿੰਨਰ ਮਿਸ਼ੇਲ ਸੇਂਟਨਰ ਦੀ ਕਮੀ ਪੂਰਾ ਕਰਨ ਦਾ ਦਬਾਅ ਰਹੇਗਾ।
IND v NZ 1st Test Day 2 Stumps : ਵਿਲ ਯੰਗ ਤੇ ਟਾਮ ਲਾਥਮ ਦੇ ਅਰਧ ਸੈਂਕੜੇ, ਨਿਊਜ਼ੀਲੈਂਡ 129/0
NEXT STORY