ਨਵੀਂ ਦਿੱਲੀ– ਰਾਸ਼ਟਰਮੰਡਲ ਖੇਡਾਂ-2030 ਦੇ ਮੇਜ਼ਬਾਨੀ ਅਧਿਕਾਰ ਹਾਸਲ ਕਰਨ ਨੂੰ ਲੈ ਕੇ ਆਸਵੰਦ ਭਾਰਤ ਦੀ ਬੋਲੀ ਨੂੰ ਬੁੱਧਵਾਰ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਦੀ ਆਮ ਸਭਾ ਵਿਚ ਰਮਸੀ ਰੂਪ ਨਾਲ ਮਨਜ਼ੂਰੀ ਮਿਲ ਜਾਵੇਗੀ, ਜਿਹੜਾ ਦੇਸ਼ ਦੀ ਵਿਸ਼ਵ ਬਹੁ-ਖੇਡ ਕੇਂਦਰ ਬਣਨ ਦੀ ਮਹੱਤਵਪੂਰਨ ਯੋਜਨਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗਾ। ਭਾਰਤ ਨੇ ਇਸ ਤੋਂ ਪਹਿਲਾਂ 2010 ਵਿਚ ਦਿੱਲੀ ਵਿਚ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਕੀਤਾ ਸੀ ਪਰ 2030 ਵਿਚ ਇਨ੍ਹਾਂ ਖੇਡਾਂ ਨੂੰ ਅਹਿਮਦਾਬਾਦ ਵਿਚ ਆਯੋਜਿਤ ਕੀਤਾ ਜਾਵੇਗਾ, ਜਿਸ ਨੇ ਪਿਛਲੇ ਇਕ ਦਹਾਕੇ ਵਿਚ ਆਪਣੇ ਖੇਡ ਢਾਂਚੇ ਨੂੰ ਨਵੇਂ ਪੱਧਰ ਤੱਕ ਪਹੁੰਚਾਇਆ ਹੈ।
ਬੁੱਧਵਾਰ ਨੂੰ ਆਮ ਸਭਾ ਵਿਚ ਰਾਸ਼ਟਰਮੰਡਲ ਖੇਡ ਬੋਰਡ ਦੀਆਂ ਸਿਫਾਰਿਸ਼ਾਂ ’ਤੇ ਮੋਹਰ ਲਗਾਉਣ ਦੀ ਰਸਮ ਪੂਰੀ ਕੀਤੀ ਜਾਵੇਗੀ। ਇਹ ਸਿਫਾਰਿਸ਼ ਰਾਸ਼ਟਰਮੰਡਲ ਖੇਡ ਮੁਲਾਂਕਣ ਕਮੇਟੀ ਦੀ ਨਿਗਾਰਨੀ ਵਿਚ ਇਕ ਪ੍ਰੀਕਿਰਿਆ ਤੋਂ ਬਾਅਦ ਕੀਤੀ ਗਈ ਸੀ।
T20 ਵਿਸ਼ਵ ਕੱਪ ਸ਼ੈਡਿਊਲ ਜਾਰੀ ਹੁੰਦੇ ਹੀ ਕਪਤਾਨ ਸੂਰਿਆਕੁਮਾਰ ਦੀ ਫਾਈਨਲ ਮੈਚ ਬਾਰੇ ਕਰ'ਤੀ ਭਵਿੱਖਬਾਣੀ!
NEXT STORY