ਸਪੋਰਟਸ ਡੈਸਕ-ਰਾਸ਼ਟਰਮੰਡਲ ਖੇਡਾਂ ਭਾਰਤੀ ਪੁਰਸ਼ ਹਾਕੀ ਟੀਮ ਨੇ ਘਾਨਾ ਵਿਰੁੱਧ ਖੇਡੇ ਗਏ ਲੀਗ ਪੱਧਰ ਦੇ ਮੈਚ 'ਚ 11-0 ਨਾਲ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਭਾਰਤੀ ਟੀਮ ਦੀ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਘਾਨਾ ਦੇ ਖਿਡਾਰੀਆਂ ਨੂੰ ਗੋਲ ਕਰਨ ਦਾ ਇਕ ਵੀ ਮੌਕਾ ਨਹੀਂ ਦਿੱਤਾ ਅਤੇ ਚਾਰੋਂ ਭਾਗਾਂ 'ਚ ਦਬਦਬਾ ਬਣਾਏ ਰੱਖਿਆ। ਭਾਰਤ ਇਸ ਜਿੱਤ ਦੇ ਨਾਲ ਹੀ ਪੂਲ ਬੀ 'ਚ ਦੂਜੇ ਸਥਾਨ 'ਤੇ ਆ ਗਿਆ ਹੈ। ਉਨ੍ਹਾਂ ਦੇ ਤਿੰਨ ਪੁਆਇੰਟ ਹੋ ਗਏ ਹਨ ਜਦਕਿ 6 ਪੁਆਇੰਟ ਨਾਲ ਇੰਗਲੈਂਡ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ। ਇੰਗਲੈਂਡ ਨੇ ਆਪਣੇ ਦੋਵੇਂ ਮੈਚ ਜਿੱਤ ਲਏ ਹਨ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਕੁਆਰਟਰ ਫਾਈਨਲ 'ਚ ਪਹੁੰਚੀ
ਭਾਰਤੀ ਟੀਮ ਨੇ ਪਹਿਲੇ ਪੀਰੀਅਡ 'ਚ ਹੀ 3-0 ਦੀ ਬੜ੍ਹਤ ਬਣਾ ਲਈ ਸੀ। ਇਸ ਨੂੰ ਹਾਫ ਟਾਈਮ ਤੱਕ 5-0 ਤੱਕ ਲਿਜਾਇਆ ਗਿਆ। ਤੀਸਰੇ ਪੀਰੀਅਡ 'ਚ ਭਾਰਤ 9-0 ਤਾਂ ਫਾਈਨਲ ਪੀਰੀਅਡ ਤੱਕ 11-0 'ਤੇ ਰਿਹਾ। ਭਾਰਤ ਲਈ ਅਭਿਸ਼ੇਕ ਨੇ 1, ਹਰਮਨਪ੍ਰੀਤ ਨੇ 3, ਸ਼ਮਸ਼ੇਰ, ਆਕਾਸ਼ਦੀਪ, ਜੁਗਰਾਜ, ਨੀਤਾਕਾਂਤਾ, ਵਰੁਣ ਅਤੇ ਮਨਦੀਪ ਨੇ 1-1 ਗੋਲ ਕੀਤਾ।
ਭਾਰਤੀ ਪੁਰਸ਼ ਟੀਮ ਦੇ ਬਾਕੀ ਮੈਚ
1 ਅਗਸਤ : ਬਨਾਮ ਇੰਗਲੈਂਡ
3 ਅਗਸਤ : ਬਨਾਮ ਕੈਨੇਡਾ
4 ਅਗਸਤ : ਬਨਾਮ ਵੇਲਜ਼
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਕੁਆਰਟਰ ਫਾਈਨਲ 'ਚ ਪਹੁੰਚੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਰਾਸ਼ਟਰਮੰਡਲ ਖੇਡਾਂ : ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਕੁਆਰਟਰ ਫਾਈਨਲ 'ਚ ਪਹੁੰਚੀ
NEXT STORY