ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਕਾਰਜਕਾਰੀ ਮੁਖੀ ਸੀ. ਕੇ. ਖੰਨਾ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦੀ ਸਫਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਖੰਨਾ ਨੇ ਆਈ. ਪੀ. ਐੱਲ. ਨੂੰ ਆਪਣੇ ਸ਼ੁਭਕਾਮਨਾਵਾਂ ਦੇ ਸੰਦੇਸ਼ ਵਿਚ ਕਿਹਾ, ''ਕੋਰੋਨਾ ਦੇ ਸਮੇਂ ਵਿਚ ਆਈ. ਪੀ. ਐੱਲ. ਦਾ ਆਯੋਜਨ ਯੂ. ਏ. ਈ. ਵਿਚ ਹੋ ਰਿਹਾ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਵਿਰੋਧੀ ਹਾਲਾਤ ਦੇ ਬਾਵਜੂਦ ਇਹ ਟੂਰਨਾਮੈਂਟ ਉਸੇ ਤਰ੍ਹਾਂ ਸਫਲ ਹੋਵੇਗਾ, ਜਿਵੇਂ ਇਹ ਭਾਰਤ ਵਿਚ ਹੁੰਦਾ ਆਇਆ ਹੈ। ਮੈਂ ਉਮੀਦ ਕਰਦਾ ਹਾਂ ਕਿ ਟੂਰਨਾਮੈਂਟ ਦੌਰਾਨ ਸਾਰੇ ਖਿਡਾਰੀ, ਸਪੋਰਟਸ ਸਟਾਫ ਤੇ ਅਧਿਕਾਰੀ ਸਿਹਤ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਜੈਵ ਸੁਰੱਖਿਅਤ ਮਾਹੌਲ ਵਿਚ ਰਹਿਣਗੇ। ਖਿਡਾਰੀਆਂ ਦੀ ਸੁਰੱਖਿਆ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਟੂਰਨਾਮੈਂਟ ਨਾਲ ਜੁੜੇ ਸਾਰੇ ਲੋਕ ਸੁਰੱਿਖਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਮੇਰੀਆਂ ਸ਼ੁਭਕਾਮਨਾਵਾਂ ਸਾਰੀਆਂ 8 ਟੀਮਾਂ ਦੇ ਨਾਲ ਹਨ ਕਿ ਉਹ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਟੂਰਨਾਮੈਂਟ ਦੇ ਉੱਚੇ ਪੱਧਰ ਨੂੰ ਬਣਾਈ ਰੱਖਣ। ਕ੍ਰਿਕਟ ਦੀ ਵਾਪਸੀ ਲਈ ਇਸ ਟੂਰਨਾਮੈਂਟ ਦੀ ਸਫਲਤਾ ਬਹੁਤ ਜ਼ਰੂਰੀ ਹੈ ਤੇ ਇਸ ਦੇ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ।''
ਜੰਮੂ-ਕਸ਼ਮੀਰ 'ਚ ਕ੍ਰਿਕਟ ਨੂੰ ਉਤਸ਼ਾਹਤ ਕਰਨ ਲਈ ਰੈਨਾ ਨੇ ਕੀਤੀ DGP ਨਾਲ ਮੁਲਾਕਾਤ
NEXT STORY