ਸਪੋਰਟਸ ਡੈਸਕ- ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅੱਜ ਆਪਣਾ 49ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਤਾਂਤਾ ਲਗ ਗਿਆ। ਵਰਤਮਾਨ ਤੇ ਸਾਬਕਾ ਕ੍ਰਿਕਟਰਾਂ ਸਮੇਤ ਕਈ ਐਥਲੀਟਾਂ ਵਲੋਂ ਕ੍ਰਿਕਟ ਦੇ ਲੀਜੈਂਡ ਤੇ ਇਸ ਖੇਡ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਨੂੰ ਸ਼ੁੱਭਕਾਮਨਾਵਾਂ ਦਿੰਦੇ ਦੇਖੇ ਗਏ।
ਇਹ ਵੀ ਪੜ੍ਹੋ : 'ਦਿ ਗ੍ਰੇਟ ਖਲੀ' ਕਰਨਗੇ ਪਾਲੀਵੁੱਡ 'ਚ ਡੈਬਿਊ, ਜਾਣੋ ਫ਼ਿਲਮ ਦੇ ਰੌਚਕ ਪਹਿਲੂਆਂ ਬਾਰੇ
ਸਾਬਕਾ ਭਾਰਤੀ ਕ੍ਰਿਕਟਰ ਤੇ ਮੱਧ ਕ੍ਰਮ ਦੇ ਬੱਲੇਬਾਜ਼ ਐੱਸ. ਬਦਰੀਨਾਥ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਦਿਲ ਨੂੰ ਛੂਹ ਲੈਣ ਵਾਲਾ ਸੰਦੇਸ਼ ਸਾਂਝਾ ਕੀਤਾ। ਇਸੇ ਮੈਦਾਨ 'ਤੇ ਭਾਰਤ ਨੇ 2011 'ਚ ਕ੍ਰਿਕਟ ਵਿਸ਼ਵ ਕੱਪ ਜਿੱਤਣ ਲਈ ਸ਼੍ਰੀਲੰਕਾ ਨੂੰ ਹਰਾਇਆ ਸੀ।
ਸਪਿਨਰ ਪ੍ਰਗਿਆਨ ਓਝਾ ਨੇ ਕ੍ਰਿਕਟ ਦੇ 'ਭਗਵਾਨ' ਸਚਿਨ ਤੇਂਦੁਲਕਰ ਦੇ ਨਾਲ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ ਮੰਚ 'ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
50 ਦੇ ਕਲੱਬ 'ਚ ਸਚਿਨ ਦਾ ਸਵਾਗਤ ਕਰਦੇ ਹੋਏ ਸਾਬਕਾ ਕ੍ਰਿਕਟਰ, ਐਕਟਰ ਤੇ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਮੁੱਖ ਚੋਣਕਰਤਾ ਸਲਿਲ ਅੰਕੋਲਾ ਨੇ ਸਚਿਨ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ ਤੇ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਦੂਜੇ ਪਾਸੇ ਕ੍ਰਿਕਟਰ ਅਰਵਿੰਦ ਯਾਦਵ ਨੇ ਸੋਸ਼ਲ ਮੀਡੀਆ ਮੰਚ ਕੂ ਐਪ 'ਤੇ ਆਪਣੀ ਪੋਸਟ 'ਚ ਲਿਖਿਆ, ਦੇਸ਼ ਦਾ ਮਾਣ ਤੇ ਕਰੋੜਾਂ ਲੋਕਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੀ ਭਾਵਨਾ!!
ਇਹ ਵੀ ਪੜ੍ਹੋ : Birthday Special : ਸਚਿਨ ਤੇਂਦੁਲਕਰ ਦੀ ਜ਼ਿੰਦਗੀ ਨਾਲ ਜੁੜੇ 3 ਰੌਚਕ ਕਿੱਸੇ, ਕੀ ਤੁਸੀਂ ਜਾਣਦੇ ਹੋ
ਜ਼ਿਕਰਯੋਗ ਹੈ ਕਿ 24 ਅਪ੍ਰੈਲ 1973 ਨੂੰ ਮੁੰਬਈ 'ਚ ਜਨਮੇ ਸਚਿਨ ਨੇ 16 ਸਾਲ ਦੀ ਉਮਰ 'ਚ 1989 'ਚ ਪਾਕਿਸਤਾਨ ਦੇ ਵਿਰੁੱਧ ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਨਵੰਬਰ 2013 'ਚ ਖੇਡ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲਿਆ। ਉਹ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਸਚਿਨ ਨੇ ਟੈਸਟ ਫਾਰਮੈਟ ਦੇ 200 ਮੈਚਾਂ 'ਚ 15921 ਦੌੜਾਂ, ਵਨ-ਡੇ ਫਾਰਮੈਟ ਦੇ 463 ਮੈਚਾਂ 'ਚ 18426 ਦੌੜਾਂ) ਤੇ ਟੀ20 ਫਾਰਮੈਟ ਦੇ ਇਕ ਮੈਚ 'ਚ 10 ਦੌੜਾਂ ਬਣਾਈਆਂ ਹਨ। ਸਚਿਨ ਕੌਮਾਂਤਰੀ ਕ੍ਰਿਕਟ 'ਚ 100 ਸੈਂਕੜੇ (ਟੈਸਟ 'ਚ 51 ਤੇ ਵਨ-ਡੇ 'ਚ 49) ਲਗਾਉਣ ਵਾਲੇ ਇਕ ਮਾਤਰ ਕ੍ਰਿਕਟਰ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
'ਦਿ ਗ੍ਰੇਟ ਖਲੀ' ਕਰਨਗੇ ਪਾਲੀਵੁੱਡ 'ਚ ਡੈਬਿਊ, ਜਾਣੋ ਫ਼ਿਲਮ ਦੇ ਰੌਚਕ ਪਹਿਲੂਆਂ ਬਾਰੇ
NEXT STORY