ਨਵੀਂ ਦਿੱਲੀ— ਸਾਬਕਾ ਸਲਾਮੀ ਬੱਲੇਬਾਜ਼ ਹਰਸ਼ਲ ਗਿਬਸ ਨੇ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਦੇ ਲਈ ਫੰਡ ਇਕੱਠਾ ਕਰਨ ਲਈ ਮਕਸਦ ਨਾਲ ਆਪਣੇ ਖਾਸ ਬੱਲੇ ਨੂੰ ਨੀਲਾਮ ਕਰਨ ਦਾ ਫੈਸਲਾ ਕੀਤਾ। ਇਹ ਉਹ ਬੱਲਾ ਹੈ, ਜਿਸ ਨਾਲ 2006 'ਚ 175 ਦੌੜਾਂ ਦੀ ਉਸਦੀ ਪਾਰੀ ਦੇ ਦਮ 'ਤੇ ਦੱਖਣੀ ਅਫਰੀਕਾ ਨੇ ਆਸਟਰੇਲੀਆ ਵਿਰੁੱਧ ਰਿਕਾਰਡ ਟੀਚਾ ਹਾਸਲ ਕੀਤਾ ਸੀ। ਦੱਖਣੀ ਅਫਰੀਕਾ ਨੇ ਆਸਟਰੇਲੀਆ ਦੇ ਵਿਰੁੱਧ 5 ਮੈਚਾਂ ਦੀ ਉਸ ਸੀਰੀਜ਼ ਦੇ ਫੈਸਲਾਕੁੰਨ ਮੁਕਾਬਲੇ 'ਚ ਇਕ ਗੇਂਦ ਰਹਿੰਦੇ ਹੋਏ 9 ਵਿਕਟਾਂ 'ਤੇ 438 ਦੌੜਾਂ ਬਣਾ ਕੇ ਜੇਤੂ ਬਣਿਆ ਸੀ। ਆਸਟਰੇਲੀਆ ਨੇ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 434 ਦੌੜਾਂ ਬਣਾਈਆਂ ਸਨ।
ਗਿਬਸ ਨੇ ਟਵੀਟ ਕੀਤਾ 'ਸੁਪਰਸਪੋਰਟਸ ਉਸ ਮੈਚ ਨੂੰ ਦਿਖਾ ਰਿਹਾ ਹੈ। ਉਸ ਮੈਚ 'ਚ ਮੈਂ ਜੋ ਬੱਲਾ ਇਸਤੇਮਾਲ ਕੀਤਾ ਸੀ, ਕੋਵਿਡ-19 ਪੀੜਤ ਦੇ ਲਈ ਉਸਦੀ ਨੀਲਾਮੀ ਕਰਾਂਗਾ। ਮੈਂ ਉਸ ਨੂੰ ਇੰਨੇ ਸਾਲਾ ਤੋਂ ਸੰਭਾਲ ਕੇ ਰੱਖਿਆ ਹੈ।' ਗਿਬਸ ਨੇ ਇਸ ਮੈਚ 'ਚ 111 ਗੇਂਦਾਂ ਦੀ ਪਾਰੀ 'ਚ 21 ਚੌਕਿਆਂ ਤੇ 7 ਛੱਕੇ ਲਗਾਏ ਸਨ। 46 ਸਾਲਾ ਦੇ ਇਸ ਸਾਬਕਾ ਕ੍ਰਿਕਟਰ ਨੇ ਦੱਖਣੀ ਅਫਰੀਕਾ ਦੇ ਲਈ 90 ਟੈਸਟ, 248 ਵਨ ਡੇ ਤੇ 23 ਟੀ-20 ਇੰਟਰਨੈਸ਼ਨਲ ਮੁਕਾਬਲੇ ਖੇਡੇ ਹਨ।
ਟੈਸਟ 'ਚ ਨੰਬਰ 1 ਬਣਦੇ ਹੀ AUS ਕੋਚ ਲੈਂਗਰ ਕਿਹਾ- ਹੁਣ ਇਹ ਹੈ ਆਖਰੀ ਟੀਚਾ
NEXT STORY