ਵੈਲਿੰਗਟਨ (ਵਾਰਤਾ)- ਆਸਟ੍ਰੇਲੀਆ ਖ਼ਿਲਾਫ਼ 2022 ਦੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਮੈਚ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਵੈਸਟਇੰਡੀਜ਼ ਦੀ ਟੀਮ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਈ। ਟੀਮ ਦੀ ਤਜ਼ਰਬੇਕਾਰ ਸਪਿਨਰ ਐਫੀ ਫਲੇਚਰ ਮੰਗਲਵਾਰ ਨੂੰ ਕੋਰੋਨਾ ਸੰਕਰਮਿਤ ਪਾਈ ਗਈ ਹੈ।
ਹਰਫਨਮੌਲਾ ਮੈਂਡੀ ਮੈਂਗਰੂ, ਜੋ ਇਸ ਸਮੇਂ ਰਿਜ਼ਰਵ ਖਿਡਾਰੀ ਦੇ ਤੌਰ 'ਤੇ ਨਿਊਜ਼ੀਲੈਂਡ 'ਚ ਹੈ, ਨੂੰ ਫਲੇਚਰ ਦੇ ਅਸਥਾਈ ਬਦਲ ਵਜੋਂ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਮੰਗਰੂ ਨੇ ਪਿਛਲੇ ਮਹੀਨੇ ਜੋਹਾਨਸਬਰਗ ਵਿਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਵੈਸਟਇੰਡੀਜ਼ ਲਈ ਵਨਡੇ ਮੈਚ ਖੇਡਿਆ ਸੀ।
ਜ਼ਿਕਰਯੋਗ ਹੈ ਕਿ ਫਲੇਚਰ ਨੇ 2022 ਵਿਸ਼ਵ ਕੱਪ 'ਚ ਤਿੰਨ ਮੈਚਾਂ 'ਚ ਚਾਰ ਵਿਕਟਾਂ ਲਈਆਂ ਹਨ। ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਬੰਗਲਾਦੇਸ਼ ਵਿਰੁੱਧ ਰਿਹਾ, ਜਦੋਂ ਉਨ੍ਹਾਂ ਨੇ 10 ਓਵਰਾਂ ਵਿਚ 29 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ।
PAK v AUS : ਆਸਟਰੇਲੀਆ ਨੂੰ ਲੱਗਾ ਇਕ ਹੋਰ ਝਟਕਾ, ਇਹ ਖਿਡਾਰੀ ਪਾਇਆ ਗਿਆ ਕੋਰੋਨਾ ਪਾਜ਼ੇਟਿਵ
NEXT STORY