ਨਵੀਂ ਦਿੱਲੀ- ਅੱਠ ਵਾਰ ਦੇ ਓਲੰਪਿਕ ਚੈਂਪੀਅਨ ਸਾਬਕਾ ਫਰਾਟਾ ਦੌੜਾਕ ਉਸੇਨ ਬੋਲਟ ਕੋਰੋਨਾ ਵਾਇਰਸ 'ਚ ਪਾਜ਼ੇਟਿਵ ਪਾਏ ਗਏ ਹਨ। ਉਸ ਨੇ ਆਪਣੇ ਆਪ ਨੂੰ ਇਕਾਂਤਵਾਸ 'ਚ ਕਰ ਲਿਆ ਹੈ। ਬੋਲਟ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤੀ ਹੈ। ਕਿਉਂਕਿ 21 ਅਗਸਤ ਨੂੰ ਆਪਣੇ ਜਨਮਦਿਨ ਦੇ ਜਸ਼ਨ 'ਚ ਉਨ੍ਹਾਂ ਨੇ ਸਮਾਜਿਕ ਦੂਰੀ ਦੇ ਪ੍ਰੋਟੋਕਾਲ ਦੀ ਪਾਲਣਾ ਨਹੀਂ ਕੀਤੀ ਸੀ।
ਬੋਲਟ ਨੇ ਲਿਖਿਆ ਕਿ ਸੋਸ਼ਲ ਮੀਡੀਆ ਦਾ ਕਹਿਣਾ ਹੈ ਕਿ ਮੈਂ ਕੋਰੋਨਾ ਪਾਜ਼ੇਟਿਵ ਹਾਂ। ਸ਼ਨੀਵਾਰ ਨੂੰ ਜਾਂਚ ਕਰਵਾਈ ਹੈ। ਸਭ ਤੋਂ ਅਲੱਗ ਰਹਿ ਰਿਹਾ ਹਾਂ। ਦੂਜੇ ਪਾਸੇ ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ ਜਮੈਕਾ ਦੇ ਰੇਡੀਓ ਸਟੇਸ਼ਨ 'ਨੇਸ਼ਨਵਾਈਡ 90 ਐੱਫ. ਐੱਮ.' ਨੇ ਕਿਹਾ ਕਿ ਬੋਲਟ ਇਸ ਬੀਮਾਰੀ ਦੇ ਸੰਪਰਕ 'ਚ ਆ ਗਿਆ ਹੈ ਤੇ ਨਤੀਜੇ ਵਜੋਂ ਉਹ ਸੈਲਫ ਆਈਸੋਲੇਸ਼ਨ 'ਚ ਰਹਿਣਗੇ। ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ 34 ਸਾਲ ਦੇ ਬੋਲਟ ਦਾ ਕੁਝ ਦਿਨ ਪਹਿਲਾਂ ਕੋਵਿਡ-19 ਟੈਸਟ ਕੀਤਾ ਗਿਆ ਸੀ ਤੇ ਐਤਵਾਰ ਨੂੰ ਉਸਦੇ ਇਸ ਬੀਮਾਰੀ ਨਾਲ ਪਾਜ਼ੇਟਿਵ ਹੋਣ ਦੀ ਖਬਰ ਆਈ ਹੈ। 11 ਵਿਸ਼ਵ ਅਤੇ 8 ਵਾਰ ਦੇ ਓਲੰਪਿਕ ਸੋਨ ਤਮਗੇ ਜੇਤੂ ਬੋਲਟ 100 ਮੀਟਰ, 200 ਮੀਟਰ ਤੇ 4*100 ਮੀਟਰ ਰਿਲੇ 'ਚ ਵਿਸ਼ਵ ਰਿਕਾਰਡ ਰੱਖਦੇ ਹਨ।
ਡਸਟਿਨ ਨੇ 11 ਸ਼ਾਟ ਨਾਲ ਜਿੱਤਿਆ ਖਿਤਾਬ, ਫਿਰ ਬਣੇ ਨੰਬਰ 1 ਗੋਲਫਰ
NEXT STORY