ਨਵੀਂ ਦਿੱਲੀ : ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਮਹਾਮਾਰੀ ਦਾ ਲੋਕਾਂ 'ਤੇ, ਕਾਰੋਬਾਰ 'ਤੇ, ਹਰ ਚੀਜ਼ 'ਤੇ ਅਸਰ ਪਿਆ ਹੈ। ਅਜਿਹੇ ਵਿਚ ਹਰਭਜਨ ਸਿੰਘ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਹੁਣ ਤੱਕ ਨਾ ਆਉਣ ਨੂੰ ਲੈ ਕੇ ਇਕ ਟਵੀਟ ਕੀਤਾ ਹੈ। ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਇਸ ਦੀ ਵੈਕਸੀਨ ਇਸ ਸਾਲ ਦੇ ਅਖ਼ੀਰ ਤੱਕ ਆ ਸਕਦੀ ਹੈ ਪਰ ਹੁਣ ਦੂਰ-ਦੂਰ ਤੱਕ ਇਸ ਵੈਕਸੀਨ ਦੇ ਪ੍ਰੋਗਰੈਸ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ: ਖ਼ਤਰਨਾਕ ਹੋ ਸਕਦੀ ਹੈ 'ਕੱਫ' ਦੀ ਇਕ ਬੂੰਦ, 6.6 ਮੀਟਰ ਤੱਕ ਕਰ ਸਕਦੀ ਹੈ ਹਮਲਾ : ਅਧਿਐਨ
ਅਜਿਹੇ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਅਜੇ ਤੱਕ ਨਾ ਆਉਣ ਤੋਂ ਨਾਰਾਜ਼ ਹਰਭਜਨ ਸਿੰਘ ਨੇ ਇੰਸਟਾ ਸਟੋਰੀ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਹਰਭਜਨ ਸਿੰਘ ਨੇ ਇੰਸਟਾ ਸਟੋਰੀ ਵਿਚ ਇਕ ਸੰਦੇਸ਼ ਲਿਖਿਆ ਹੈ। ਉਨ੍ਹਾਂ ਲਿਖਿਆ, 'ਕੋਰੋਨਾ ਦੀ ਵੈਕਸੀਨ ਹੀ ਨਹੀਂ ਬਣ ਸਕੀ ਹੈ ਬਸ... ਬਾਕੀ ਕੋਰੋਨਾ ਨਾਲ 99.9 ਫ਼ੀਸਦੀ ਲੜਨ ਵਾਲੇ ਪੇਂਟ, ਡਿਸਟੈਂਪਰ, ਫਲੋਰ ਕਲੀਨਰ, ਟਾਇਲਟ ਕਲੀਨਰ, ਸੋਇਆਬੀਨ ਦਾ ਤੇਲ, ਮੈਦਾ, ਵੇਸਣ, ਅਟਰਮ, ਸਟਰਮ ਸਭ ਬਾਜ਼ਾਰ ਵਿਚ ਆ ਗਏ ਹਨ।
ਇਹ ਵੀ ਪੜ੍ਹੋ: IPL ਐਲਿਮੀਨੇਟਰ : ਆਤਮ-ਵਿਸ਼ਵਾਸ ਨਾਲ ਭਰਪੂਰ ਸਨਰਾਈਜ਼ਰਸ ਦਾ ਸਾਹਮਣਾ RCB ਨਾਲ
ਦੱਸ ਦੇਈਏ ਕਿ ਕੋਵਿਡ-19 ਨਾਲ ਦੁਨੀਆ ਭਰ ਵਿਚ ਪੀੜਤਾਂ ਦਾ ਅੰਕੜਾ 4.86 ਕਰੋੜ ਦੇ ਪਾਰ ਅਤੇ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਵਾਲਿਆਂ ਦਾ ਅੰਕੜਾ 3.21 ਕਰੋੜ ਦੇ ਪਾਰ ਹੋ ਗਿਆ ਹੈ। ਜਦੋਂ ਕਿ ਮ੍ਰਿਤਕਾਂ ਦਾ ਅੰਕੜਾ 12.32 ਲੱਖ ਤੋਂ ਜ਼ਿਆਦਾ ਪਹੁੰਚ ਗਿਆ ਹੈ। ਇਸ ਮਹਾਮਾਰੀ ਨਾਲ ਪੀੜਤ ਦੇਸ਼ਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਹਨ। ਕੋਰੋਨਾ ਵਾਇਰਸ ਨਾਲ ਇਨ੍ਹਾਂ ਦੇਸ਼ਾਂ ਵਿਚ ਹੁਣ ਤੱਕ 2,35,60,613 ਲੋਕ ਪੀੜਤ ਹੋ ਚੁੱਕੇ ਹਨ ਅਤੇ 1,65,71,722 ਲੋਕ ਇਸ ਤੋਂ ਨਿਜਾਤ ਪਾ ਚੁੱਕੇ ਹਨ। ਜਦੋਂ ਕਿ ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਦੇ ਕਹਿਰ ਨਾਲ ਹੁਣ ਤੱਕ 5,20,332 ਲੋਕਾਂ ਦੀ ਮੌਤ ਹੋ ਚੁੱਕੀ ਹੈ।
IPL ਐਲਿਮੀਨੇਟਰ : ਆਤਮ-ਵਿਸ਼ਵਾਸ ਨਾਲ ਭਰਪੂਰ ਸਨਰਾਈਜ਼ਰਸ ਦਾ ਸਾਹਮਣਾ RCB ਨਾਲ
NEXT STORY