ਮੁੰਬਈ– ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਕ੍ਰਿਕਟ ਸੰਘ ਦੀ ਚੋਟੀ ਦੀ ਪ੍ਰੀਸ਼ਦ ਦੀਆਂ ਚੋਣਾਂ ’ਤੇ ਰੋਕ ਲਾ ਦਿੱਤੀ ਹੈ ਤੇ ਅਹੁਦੇ ਤੋਂ ਹਟਾਏ ਗਏ ਮੁਖੀ ਤੇ ਐੱਨ. ਸੀ. ਪੀ. ਵਿਧਾਇਕ ਰੋਹਿਤ ਪਵਾਰ ਦੇ ਰਿਸ਼ਤੇਦਾਰਾਂ ਸਮੇਤ 400 ਨਵੇਂ ਮੈਂਬਰਾਂ ਨੂੰ ਜੋੜਨ ’ਤੇ ਸਵਾਲ ਚੁੱਕੇ ਹਨ।
ਮੁੱਖ ਜੱਜ ਸ਼੍ਰੀ ਚੰਦਰਸ਼ੇਖਰ ਤੇ ਜੱਜ ਗੌਤਮ ਅਨਖੜ ਦੀ ਬੈਂਚ ਨੇ ਕਿਹਾ ਕਿ ਜਿਸ ਤਰੀਕੇ ਨਾਲ ਨਵੇਂ ਮੈਂਬਰਾਂ ਨੂੰ ਜੋੜਿਆ ਗਿਆ, ਉਸ ਤੋਂ ਪਹਿਲੀ ਨਜ਼ਰੇ ਲੱਗਦਾ ਹੈ ਕਿ ਸਭ ਕੁਝ ਜਲਦਬਾਜ਼ੀ ਵਿਚ ਕੀਤਾ ਗਿਆ ਹੈ।
ਅਦਾਲਤ ਨੇ ਇਹ ਫੈਸਲਾ ਉਸ ਪਟੀਸ਼ਨ ’ਤੇ ਸੁਣਾਇਆ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਚੋਣਾਂ ਲਈ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ ਤੇ 20 ਦਸੰਬਰ 2025 ਨੂੰ ਜਾਰੀ ਵੋਟਰ ਸੂਚੀ ਵਿਚ ਮੈਂਬਰਾਂ ਨੂੰ ਜੋੜਨ ਵਿਚ ਕਾਫੀ ਪੱਖਪਾਤ ਕੀਤਾ ਗਿਆ ਹੈ।
ਨਵੇਂ ਮੈਂਬਰਾਂ ਵਿਚ ਰੋਹਿਤ ਪਵਾਰ ਦੀ ਪਤਨੀ ਕੁੰਤੀ ਤੇ ਸਹੁਰਾ ਸਤੀਸ਼ ਮਾਗਰ ਤੇ ਐੱਨ. .ਸੀ. ਪੀ. (ਐੱਸ. ਪੀ. )ਸੰਸਦ ਮੈਂਬਰ ਸੁਪ੍ਰੀਯਾ ਸੁਲੇ ਦੀ ਬੇਟੀ ਰੇਵਤੀ ਵੀ ਹੈ। ਪਟੀਸ਼ਨਕਰਤਾਵਾਂ ਵਿਚ ਸਾਬਕਾ ਕ੍ਰਿਕਟਰ ਕੇਦਾਰ ਜਾਧਵ ਵੀ ਹੈ, ਜਿਸ ਨੇ ਦੋਸ਼ ਲਾਇਆ ਕਿ ਜ਼ਿਆਦਾਤਰ ਨਵੇਂ ਮੈਂਬਰਾਂ ਦਾ ਕ੍ਰਿਕਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਉਨ੍ਹਾਂ ਨੂੰ ਸਿਰਫ ਇਸ ਲਈ ਜੋੜਿਆ ਗਿਆ ਹੈ ਤਾਂ ਕਿ ਕੁਝ ਲੋਕ ਆਪਣੇ ਨਿੱਜੀ ਸੰਗਠਨ ਦੀ ਤਰ੍ਹਾਂ ਐੱਮ. ਸੀ. ਏ. ਨੂੰ ਚਲਾ ਸਕਣ। ਮਾਮਲੇ ਦੀ ਅਗਲੀ ਸੁਣਵਾਈ 4 ਫਰਵਰੀ ਨੂੰ ਹੋਵੇਗੀ।
ਹੈਰਾਨੀਜਨਕ! 0 'ਤੇ ਆਊਟ ਹੋ ਗਏ 10 ਬੱਲੇਬਾਜ਼, ਇਸ ਟੀਮ ਨੇ ਸਿਰਫ 2 ਗੇਂਦਾਂ 'ਚ ਜਿੱਤਿਆ T20 ਮੈਚ
NEXT STORY