ਸਪੋਰਟਸ ਡੈਸਕ : ਭਾਰਤ ਦੇ ਨਾਲ ਖੇਡੇ ਗਏ ਚੌਥੇ ਵਨ ਡੇ ਵਿਚ ਜਿੱਥੇ ਆਸਟਰੇਲੀਆਈ ਖਿਡਾਰੀ ਐਸ਼ਟਨ ਟਰਨਰ ਕਿਸੇ ਸਟਾਰ ਦੇ ਰੂਪ 'ਚ ਉੱਭਰੇ ਅਤੇ ਹਰ ਜਗ੍ਹਾ ਉਸ ਦੇ ਚਰਚੇ ਹੋ ਗਏ ਹਨ, ਉੱਥੇ ਹੀ ਭਾਰਤ ਵੱਲੋਂ ਧਮਾਕੇਦਾਰ ਪਾਰੀ ਖੇਡਣ ਵਾਲੇ ਸ਼ਿਖਰ ਧਵਨ ਇਕ ਪ੍ਰੈਸ ਕਾਨਫ੍ਰੈਂਸ ਦੌਰਾਨ ਉਸ ਦਾ ਨਾਂ ਹੀ ਭੁੱਲ ਗਏ। ਇਸ ਗੱਲ ਨੂੰ ਲੈ ਕੇ ਕ੍ਰਿਕਟ ਆਸਟਰੇਲੀਆ ਦੀ ਵੈਬਸਾਈਟ 'ਤੇ ਉਸ ਦਾ ਖੂਬ ਮਜ਼ਾਕ ਉਡਾਇਆ ਗਿਆ।
ਧਵਨ ਨਾਲ ਪ੍ਰੈਸ ਕਾਨਫ੍ਰੈਂਸ ਵਿਚ ਜਦੋਂ ਟਰਨਰ ਦੀ ਬੱਲੇਬਾਜ਼ੀ 'ਤੇ ਸਵਾਲ ਕੀਤਾ ਗਿਆ ਤਾਂ ਉਸ ਦਾ ਨਾਂ ਹੀ ਭੁੱਲ ਗਏ ਅਤੇ ਬੋਲੇ, ''ਉਸ ਲੜਕੇ ਨੇ ਕਾਫੀ ਚੰਗੀ ਬੱਲੇਬਾਜ਼ੀ ਕੀਤੀ। ਉਹ ਇਕ ਨਵਾਂ ਖਿਡਾਰੀ ਹੈ ਅਤੇ ਇਹ ਗੱਲ ਸਾਨੂੰ ਪਤਾ ਸੀ। ਇਸ ਗੱਲ ਨੂੰ ਲੈ ਕੇ ਕ੍ਰਿਕਟ ਆਸਟਰੇਲੀਆ ਨੇ ਆਪਣੀ ਵੈਬਸਾਈਟ 'ਤੇ ਧਵਨ ਦਾ ਮਜ਼ਾਕ ਉਡਾਉਂਦਿਆਂ ਕਿਹਾ ''ਕੀ ਸ਼ਿਖਰ ਧਵਨ ਸੱਚੀ ਭਾਰਤ ਤੋਂ ਹਨ? ਜੇਕਰ ਹਨ ਤਾਂ ਉਹ ਆਪਣੇ ਦੇਸ਼ ਵਿਚ ਸੁਰਖੀਆਂ 'ਚ ਚੱਲ ਰਹੇ ਆਸਟਰੇਲੀਆਈ ਬੱਲੇਬਾਜ਼ ਦਾ ਨਾਂ ਦੇਖ ਸਕਦੇ ਹਨ।''

ਜ਼ਿਕਰਯੋਗ ਹੈ ਕਿ ਭਾਰਤ-ਆਸਟਰੇਲੀਆ ਵਿਚਾਲੇ 5 ਮੈਚਾਂ ਦੀ ਵਨ ਡੇ ਸੀਰੀਜ਼ ਦਾ ਚੌਥਾ ਮੁਕਾਬਲਾ 10 ਮਾਰਚ ਨੂੰ ਖੇਡਿਆ ਜਾਵੇਗਾ। ਇਸ ਮੈਚ ਵਿਚ ਭਾਰਤ ਕੰਗਾਰੂ ਖਿਡਾਰੀਆਂ ਨੂੰ 359 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਮੇਜ਼ਬਾਨ ਟੀਮ ਨੇ ਤੈਅ ਓਵਰਾਂ ਤੋਂ 13 ਗੇਂਦਾਂ ਪਹਿਲਾਂ ਅਤੇ 4 ਵਿਕਟਾਂ ਰਹਿੰਦਿਆਂ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਸੀਰੀਜ਼ 2-2 ਨਾਲ ਬਰਾਬਰ ਹੋ ਗਈ ਹੈ। ਆਸਟਰੇਲੀਆਈ ਖਿਡਾਰੀ ਟਰਨਰ ਨੇ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਦਿਆਂ ਟੀਮ ਨੂੰ ਜਿੱਤ ਦਿਵਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ।
ਨਡਾਲ ਤੇ ਫੈਡਰਰ ਦੀ ਇੰਡੀਅਨ ਵੇਲਸ 'ਚ ਜਿੱਤ, ਅਗਲੇ ਦੌਰ 'ਚ ਬਣਾਈ ਜਗ੍ਹਾ
NEXT STORY