ਇੰਡੀਅਨ ਵੇਲਸ : ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੇ ਏ. ਟੀ. ਪੀ. ਇੰਡੀਅਨ ਵੇਲਸ ਮਾਸਟਰਸ ਦੇ ਤੀਜੇ ਦੌਰ ਵਿਚ ਜਗ੍ਹਾ ਬਣਾਈ ਜਦਕਿ ਰੋਜਰ ਫੈਡਰਰ ਵੀ 6ਵੇਂ ਖਿਤਾਬ ਦੀ ਮੁਹਿੰਮ ਵਿਚ ਅੱਗੇ ਵਧਣ 'ਚ ਸਫਲ ਰਹੇ। ਇੰਡੀਅਨਸ ਵੇਲਸ ਵਿਚ 3 ਵਾਰ ਦੇ ਜੇਤੂ ਨਡਾਲ ਨੇ ਐਤਵਾਰ ਨੂੰ ਸਿਰਫ 72 ਮਿੰਟ ਵਿਚ ਜੇਯਰਡ ਡੋਨਾਲਡਸਨ ਨੂੰ 6-1, 6-1 ਨਾਲ ਹਰਾਇਆ। ਉਹ ਅਗਲੇ ਦੌਰ ਵਿਚ ਅਰਜਨਟੀਨਾ ਦੇ ਡਿਏਗੋ ਸ਼ਾਰਟਜ਼ਮੈਨ ਨਾਲ ਭਿੜਨਗੇ ਜਿਸ ਨੇ ਸਪੇਨ ਦੇ ਰੋਬਰਟੋ ਕਾਰਬਰੇਲਸ ਨੂੰ 6-3, 6-1 ਨਾਲ ਹਰਾਇਆ।

ਫੈਡਰਰ ਨੇ ਜਰਮਨੀ ਦੇ ਪੀਟਰ ਗੋਜੋਵਿਕ ਖਿਲਾਫ ਸਿੱਧੇ ਸੈੱਟਾਂ ਵਿਚ 6-1, 7-5 ਨਾਲ ਜਿੱਤ ਦਰਜ ਕੀਤੀ। ਗੋਜੋਵਿਕ ਨੇ ਫੈਡਰਰ ਨੂੰ ਦੂਜੇ ਦੌਰ ਵਿਚ ਸਖਤ ਟੱਕਰ ਦਿੱਤੀ। ਫੈਡਰਰ ਦਾ ਸਾਹਮਣਾ ਅਗਲੇ ਦੌਰ ਵਿਚ ਸਵਿਜ਼ਰਲੈਂਡ ਦੇ ਸਟੇਨ ਵਾਵਰਿੰਕਾ ਅਤੇ ਹੰਗਰੀ ਦੇ 29ਵਾਂ ਦਰਜਾ ਪ੍ਰਾਪਤ ਮਾਰਟਨ ਫੁਕੋਵਿਚ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਦਿਨ ਦੇ ਹੋਰ ਮੈਚਾਂ ਵਿਚ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਫ੍ਰਾਂਸ ਦੇ ਐਡ੍ਰਿਅਨ ਮਨਾਰਿਨੋ ਨੂੰ ਸਖਤ ਮੁਕਾਬਲੇ ਵਿਚ 6-4, 4-6, 7-6 ਨਾਲ ਹਰਾਇਆ ਜਦਕਿ ਪੋਲੈਂਡ ਦੇ ਹਰਬਰਟ ਹੁਰਕਾਜ ਨੇ ਫ੍ਰਾਂਸ ਦੇ ਲੁਕਾਸ ਪਾਊਲੀ ਨੂੰ 6-2ਸ 3-6, 4-6 ਨਾਲ ਹਰਾਇਆ। ਅਗਲੇ ਦੌਰ ਵਿਚ ਨਿਸ਼ੀਕੋਰੀ ਅਤੇ ਹਰਬਰਟ ਆਹਮੋ-ਸਾਹਮਣੇ ਹੋਣਗੇ।

IPL ਤੋਂ ਪਹਿਲਾਂ ਯੁਵੀ ਦੇ ਬੱਲੇ 'ਚੋਂ ਨਿਕਲਿਆ ਧੋਨੀ ਦਾ ਹੈਲੀਕਾਪਟਰ ਸ਼ਾਟ (Video)
NEXT STORY