ਮੈਲਬੋਰਨ : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੱਛਮੀ ਆਸਟ੍ਰੇਲੀਆ ’ਚ ਸਖ਼ਤ ਕੁਆਰੰਟਾਈਨ ਨਿਯਮਾਂ ਕਾਰਨ ਪਰਥ ਦੇ ਕ੍ਰਿਕਟ ਮੈਚ ਦਾ ਆਯੋਜਨ ਕਰਨ ’ਚ ਅਸਮਰੱਥ ਹੋਣ ਤੋਂ ਬਾਅਦ ਆਸਟ੍ਰੇਲੀਆ ਟਾਪੂ ਸੂਬੇ ਤਸਮਾਨੀਆ ਦੀ ਰਾਜਧਾਨੀ ਹੋਬਾਰਟ ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਪੰਜਵੇਂ ਤੇ ਆਖਰੀ ਏਸ਼ੇਜ਼ ਟੈਸਟ ਮੈਚ ਦੀ ਮੇਜ਼ਬਾਨੀ ਕਰੇਗੀ। ਸਮਝਿਆ ਜਾਂਦਾ ਹੈ ਕਿ ਵਿਕਟੋਰੀਆ, ਨਿਊ ਸਾਊਥ ਵੇਲਜ਼, ਦੱਖਣੀ ਆਸਟ੍ਰੇਲੀਆ ਤੇ ਕੈਨਬਰਾ ਨੇ ਮੈਚ ਦੀ ਮੇਜ਼ਬਾਨੀ ਦੇ ਅਧਿਕਾਰ ਲਈ ਬੋਲੀ ਲਾਈ ਸੀ ਪਰ ਕ੍ਰਿਕਟ ਆਸਟ੍ਰੇਲੀਆ (ਸੀ. ਏ.) ਨੇ ਵੀਰਵਾਰ ਆਪਣੀ ਤੇ ਤਸਮਾਨੀਆਈ ਸਰਕਾਰ ਦੀ ਇਕ ਸਾਂਝੀ ਬੋਲੀ ’ਤੇ ਮੋਹਰ ਲਾ ਦਿੱਤੀ।
ਦਰਅਸਲ, ਕ੍ਰਿਕਟ ਆਸਟ੍ਰੇਲੀਆ ਨੇ ਪੰਜਵੇਂ ਟੈਸਟ ਮੈਚ ਦੀ ਮੇਜ਼ਬਾਨੀ ਦੇ ਅਧਿਕਾਰ ਲਈ ਟੈਂਡਰ ਜਾਰੀ ਕੀਤਾ ਸੀ। ਉਥੇ ਹੀ ਇਸ ਹਫ਼ਤੇ ਦੀ ਸ਼ੁਰੂਆਤ ’ਚ ਆਸਟ੍ਰੇਲੀਆਈ ਕ੍ਰਿਕਟ ਬੋਰਡ ਨੇ ਉਸ ਦੇ, ਪੱਛਮੀ ਆਸਟ੍ਰੇਲੀਆ ਸਰਕਾਰ ਤੇ ਪੱਛਮੀ ਆਸਟ੍ਰੇਲੀਆਈ ਕ੍ਰਿਕਟ ਬੋਰਡ ਵਿਚਾਲੇ ਅਸਹਿਮਤੀ ਤੋਂ ਬਾਅਦ ਆਖਰੀ ਏਸ਼ੇਜ਼ ਟੈਸਟ ਦੇ ਪਰਥ ਤੋਂ ਤਬਦੀਲ ਕਰਨ ਦੀ ਪੁਸ਼ਟੀ ਕੀਤੀ ਸੀ। ਅਮਰੀਕੀ ਚੈਨਲ ਏ. ਬੀ. ਸੀ. ਦੀ ਰਿਪੋਰਟ ਮੁਤਾਬਕ ਸਮਝੌਤਾ ਪੂਰਾ ਹੋ ਗਿਆ ਹੈ ਤੇ ਇਸ ਹਫ਼ਤੇ ਤਕ ਇਸ ਬਾਰੇ ਅਧਿਕਾਰਤ ਐਲਾਨ ਹੋ ਜਾਵੇਗਾ।
ਹੋਬਾਰਟ ਦਾ ਬੇਲੇਰਿਵ ਓਵਲ, ਜਿਸ ’ਚ ਲੱਗਭਗ 20 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ, ਆਪਣੇ ਪਹਿਲੇ ਏਸ਼ੇਜ਼ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ। 2016 ਦੇ ਬਾਅਦ ਤੋਂ ਇਥੇ ਇਹ ਪਹਿਲਾ ਟੈਸਟ ਮੈਚ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਵਾਂ ਤੇ ਆਖਰੀ ਏਸ਼ੇਜ਼ ਟੈਸਟ ਮੈਚ 5 ਤੋਂ 9 ਜਨਵਰੀ ਤਕ ਖੇਡਿਆ ਜਾਵੇਗਾ।
ਇੰਗਲੈਂਡ ਦੇ ਫ਼ੈਨ ਨੇ ਪਹਿਲੇ ਏਸ਼ੇਜ਼ ਟੈਸਟ ਦੇ ਦੌਰਾਨ ਆਸਟਰੇਲੀਆਈ ਪ੍ਰਸ਼ੰਸਕ ਨੂੰ ਕੀਤਾ ਪਰਪੋਜ਼ (ਵੇਖੋ ਵੀਡੀਓ)
NEXT STORY