ਸਪੋਰਟਸ ਡੈਸਕ- ਰੋਹਿਤ ਸ਼ਰਮਾ ਨੂੰ ਪਾਕਿਸਤਾਨ ਖਿਲਾਫ ਮੈਚ ਦੌਰਾਨ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਸੀ। ਨਿਊਜ਼ੀਲੈਂਡ ਮੁਕਾਬਲੇ ਵਿੱਚ ਉਨ੍ਹਾਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਜਦੋਂ ਕਿ ਸ਼ੁਭਮਨ ਗਿੱਲ ਕਪਤਾਨੀ ਕਰ ਸਕਦੇ ਹਨ। ਸ਼ੁਭਮਨ ਗਿੱਲ ਭਾਰਤੀ ਟੀਮ ਦੇ ਆਖਰੀ ਲੀਗ ਮੈਚ ਵਿੱਚ ਨਿਊਜ਼ੀਲੈਂਡ ਖਿਲਾਫ ਕਪਤਾਨੀ ਕਰ ਸਕਦੇ ਹਨ। ਰੋਹਿਤ ਸ਼ਰਮਾ ਨੂੰ ਪਾਕਿਸਤਾਨ ਵਿਰੁੱਧ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਸੀ। ਜਿਸ ਕਾਰਨ ਉਸਨੂੰ ਸੈਮੀਫਾਈਨਲ ਤੋਂ ਪਹਿਲਾਂ ਆਰਾਮ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਸ਼ਖ਼ਸ ਨੇ ਕੀਤੀ ਖ਼ਤਰਨਾਕ ਭਵਿੱਖਬਾਣੀ, ਦੱਸ ਦਿੱਤੀਆਂ ਤਬਾਹੀ ਦੀਆਂ ਤਾਰੀਖ਼ਾਂ!
'ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਦੇ ਅਨੁਸਾਰ ਰੋਹਿਤ ਦੀ ਜਗ੍ਹਾ ਆਖਰੀ ਲੀਗ ਮੈਚ ਵਿੱਚ ਰਿਸ਼ਭ ਪੰਤ ਜਾਂ ਵਾਸ਼ਿੰਗਟਨ ਸੁੰਦਰ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ 2 ਮਾਰਚ ਐਤਵਾਰ ਨੂੰ ਦੁਬਈ ਵਿੱਚ ਖੇਡਿਆ ਜਾਣਾ ਹੈ। ਰੋਹਿਤ ਪਾਕਿਸਤਾਨ ਵਿਰੁੱਧ ਕੁਝ ਸਮੇਂ ਲਈ ਸੱਟ ਕਾਰਨ ਮੈਦਾਨ ਤੋਂ ਬਾਹਰ ਚਲੇ ਗਏ ਸੀ। ਪਰ ਕੁਝ ਸਮੇਂ ਬਾਅਦ ਉਹ ਮੈਦਾਨ ਵਿੱਚ ਵਾਪਸ ਆ ਗਏ। ਗਿੱਲ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕਪਤਾਨੀ ਕਰ ਰਹੇ ਸਨ।
ਇਹ ਵੀ ਪੜ੍ਹੋ-ਵਿਆਹੁਤਾ ਔਰਤਾਂ Google 'ਤੇ ਸਭ ਤੋਂ ਜ਼ਿਆਦਾ ਕੀ ਸਰਚ ਕਰਦੀਆਂ ਨੇ? ਰਹਿ ਜਾਓਗੇ ਹੈਰਾਨ
ਭਾਰਤੀ ਟੀਮ ਨੇ ਬੁੱਧਵਾਰ ਨੂੰ ਪਾਕਿਸਤਾਨ ਨਾਲ ਮੈਚ ਤੋਂ ਬਾਅਦ ਅਭਿਆਸ ਕੀਤਾ। ਇਸ ਸਮੇਂ ਦੌਰਾਨ, ਰੋਹਿਤ ਨੇ ਨੈੱਟ 'ਤੇ ਬੱਲੇਬਾਜ਼ੀ ਨਹੀਂ ਕੀਤੀ। ਕੁਝ ਸਮੇਂ ਬਾਅਦ, ਉਨ੍ਹਾਂ ਨੂੰ ਤਾਕਤ ਅਤੇ ਕੰਡੀਸ਼ਨਿੰਗ ਕੋਚ ਦੀ ਨਿਗਰਾਨੀ ਹੇਠ ਜਾਗਿੰਗ ਕਰਦੇ ਦੇਖਿਆ ਗਿਆ। ਪਰ ਉਹ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਲੱਗ ਰਹੇ ਸੀ। ਭਾਰਤੀ ਟੀਮ ਪਹਿਲਾਂ ਹੀ ਪਾਕਿਸਤਾਨ ਅਤੇ ਬੰਗਲਾਦੇਸ਼ ਵਿਰੁੱਧ ਜਿੱਤ ਪ੍ਰਾਪਤ ਕਰਕੇ ਸੈਮੀਫਾਈਨਲ ਵਿੱਚ ਪਹੁੰਚ ਚੁੱਕੀ ਹੈ। ਹਾਲਾਂਕਿ, ਇਹ ਅਜੇ ਤੈਅ ਨਹੀਂ ਹੋਇਆ ਹੈ ਕਿ ਭਾਰਤ ਸੈਮੀਫਾਈਨਲ ਵਿੱਚ ਕਿਸ ਟੀਮ ਨਾਲ ਖੇਡੇਗਾ।
ਇਹ ਵੀ ਪੜ੍ਹੋ- ਤੁਹਾਡੀ ਗਰਲਫ੍ਰੈਂਡ ਨੇ ਕਿਸ-ਕਿਸ ਨਾਲ ਕੀਤੀ ਗੱਲ? ਬਸ ਇਸ ਟ੍ਰਿਕ ਨਾਲ ਨਿਕਲ ਜਾਵੇਗੀ ਪੂਰੀ Call History
ਭਾਰਤੀ ਟੀਮ ਜੇਕਰ ਗਰੁੱਪ ਏ ਵਿੱਚ ਸਿਖਰ 'ਤੇ ਰਹਿੰਦੀ ਹੈ, ਤਾਂ ਇਸ ਮੈਚ ਤੋਂ ਬਾਅਦ ਉਨ੍ਹਾਂ ਨੂੰ ਸਿਰਫ਼ ਇੱਕ ਦਿਨ ਦਾ ਅੰਤਰਾਲ ਮਿਲੇਗਾ। ਜਿੱਥੇ ਪਹਿਲਾ ਸੈਮੀਫਾਈਨਲ ਮੰਗਲਵਾਰ ਨੂੰ ਖੇਡਿਆ ਜਾਵੇਗਾ। ਅਜਿਹੀ ਸਥਿਤੀ ਵਿੱਚ, ਭਾਰਤੀ ਟੀਮ ਚਾਹੇਗੀ ਕਿ ਰੋਹਿਤ ਸੈਮੀਫਾਈਨਲ ਤੋਂ ਪਹਿਲਾਂ ਫਿੱਟ ਹੋ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਈ. ਪੀ. ਐੱਲ. ਦੌਰਾਨ ਹੀ ਖੇਡੀ ਜਾਵੇਗੀ ਪਾਕਿਸਤਾਨ ਸੁਪਰ ਲੀਗ
NEXT STORY