ਕੋਲਕਾਤਾ- ਕੋਲਕਾਤਾ ਨਾਈਟ ਰਾਈਡਰਜ਼ ਆਈ. ਪੀ. ਐੱਲ. ਵਿਚ ਚੰਗੀ ਸ਼ੁਰੂਆਤ ਤੋਂ ਬਾਅਦ ਪਿਛਲੇ ਦੋਵੇਂ ਮੈਚ ਇਕ ਤੋਂ ਬਾਅਦ ਇਕ ਹਾਰ ਕੇ ਪਟੜੀ ਤੋਂ ਉਤਰ ਚੁੱਕੀ ਹੈ ਤੇ ਸੋਮਵਾਰ ਨੂੰ ਈਡਨ ਗਾਰਡਨ ਮੈਦਾਨ 'ਤੇ ਉਸ ਦਾ ਸਾਹਮਣਾ ਸਾਬਕਾ ਕਪਤਾਨ ਗੌਤਮ ਗੰਭੀਰ ਦੀ ਅਗਵਾਈ ਵਾਲੀ ਦਿੱਲੀ ਡੇਅਰਡੇਵਿਲਜ਼ ਨਾਲ ਹੋਵੇਗਾ, ਜਿਸ ਦੇ ਵਿਰੁੱਧ ਉਸ ਨੂੰ ਦਮਖਮ ਦੇ ਨਾਲ ਵਾਧੂ ਚੌਕਸੀ ਵੀ ਵਰਤਣੀ ਪਵੇਗੀ।
ਕਾਰਤਿਕ ਦੀ ਕਪਤਾਨੀ ਵਿਚ ਕੋਲਕਾਤਾ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਸੀ ਪਰ ਫਿਰ ਉਹ ਅਗਲੇ ਮੈਚ ਵਿਚ ਚੇਨਈ ਸੁਪਰ ਕਿੰਗਜ਼ ਵਿਰੁੱਧ 202 ਦੌੜਾਂ ਦੇ ਵੱਡੇ ਸਕੋਰ ਦਾ ਵੀ ਬਚਾਅ ਨਹੀਂ ਕਰ ਸਕੀ ਤੇ ਆਖਰੀ ਮੈਚ ਵਿਚ ਉਸ ਨੂੰ ਸਨਰਾਈਜ਼ਰਸ ਹੈਦਰਾਬਾਦ ਤੋਂ 5 ਵਿਕਟਾਂ ਨਾਲ ਹਾਰ ਝੱਲਣੀ ਪਈ।
ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਕੋਲਕਾਤਾ ਨੇ ਸ਼ਨੀਵਾਰ ਮੀਂਹ ਪ੍ਰਭਾਵਿਤ ਮੈਚ ਵਿਚ ਵੀ ਕਾਫੀ ਗਲਤੀਆਂ ਕੀਤੀਆਂ ਤੇ 20 ਓਵਰਾਂ ਦੇ ਮੈਚ ਵਿਚ ਉਸ ਦੇ ਬੱਲੇਬਾਜ਼ 138 ਦੌੜਾਂ ਹੀ ਬਣਾ ਸਕੇ ਤੇ ਹੈਦਰਾਬਾਦ ਨੇ 6 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਆਪਣਾ ਮੈਚ ਜਿੱਤ ਲਿਆ। ਹੈਦਰਾਬਾਦ ਇਸ ਜਿੱਤ ਤੋਂ ਬਾਅਦ ਆਪਣੇ ਸਾਰੇ ਤਿੰਨੋਂ ਮੈਚ ਜਿੱਤ ਕੇ ਅੱਠ ਟੀਮਾਂ ਦੀ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਈ ਹੈ।
ਦੂਜੇ ਪਾਸੇ ਕੋਲਕਾਤਾ ਨੂੰ ਦੋ ਵਾਰ 2012 ਤੇ 2014 ਵਿਚ ਆਈ. ਪੀ. ਐੱਲ. ਚੈਂਪੀਅਨ ਬਣਾ ਚੁੱਕਾ ਗੰਭੀਰ 11ਵੇਂ ਸੈਸ਼ਨ ਵਿਚ ਦਿੱਲੀ ਦੀ ਅਗਵਾਈ ਕਰ ਰਿਹਾ ਹੈ ਤੇ ਆਪਣੀ ਪੁਰਾਣੀ ਟੀਮ ਦੀਆਂ ਕਮਜ਼ੋਰੀਆਂ ਤੇ ਤਾਕਤ ਤੋਂ ਚੰਗੀ ਤਰ੍ਹਾਂ ਜਾਣੂ ਹੈ। ਲੰਬੇ ਸਮੇਂ ਤਕ ਕੇ. ਕੇ. ਆਰ. ਦੀ ਅਗਵਾਈ ਕਰ ਚੁੱਕੇ ਗੰਭੀਰ ਲਈ ਹੁਣ ਦਿੱਲੀ ਦੀ ਕਿਸਮਤ ਬਦਲਣ ਦੀ ਚੁਣੌਤੀ ਹੈ, ਜਿਹੜੀ ਪਿਛਲੇ 10 ਸਾਲਾਂ 'ਚ ਟੂਰਨਾਮੈਂਟ ਦੀ ਫਾਡੀ ਟੀਮ ਰਹੀ ਹੈ।
ਚਾਈਨੀਜ਼ ਗ੍ਰਾਂ. ਪ੍ਰੀ. ਜਿੱਤ ਕੇ ਰਿਕਾਰਡੋ ਨੇ ਬੂਟ 'ਚ ਸ਼ੈਂਪੇਨ ਪੀਤੀ
NEXT STORY