ਦੁਬਈ : ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ (Cricket World Cup 2023) ਮੈਚ ਦੀ ਤਰੀਕ 15 ਤੋਂ ਬਦਲ ਕੇ 14 ਅਕਤੂਬਰ ਕਰ ਦਿੱਤੀ ਗਈ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਆਯੋਜਕਾਂ ਨੇ ਪਿਛਲੇ ਮਹੀਨੇ ਜਾਰੀ ਵਿਸ਼ਵ ਕੱਪ ਦੇ ਸ਼ਡਿਊਲ ਵਿੱਚ ਕੁਲ 9 ਮੈਚਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਹੈ।
14 ਅਕਤੂਬਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਇੰਗਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲਾ ਮੈਚ ਭਾਰਤ ਅਤੇ ਪਾਕਿਸਤਾਨ (IND ਬਨਾਮ PAK) ਦੇ ਮੈਚ ਦੀ ਸਮਾਂ-ਸਾਰਣੀ ਦੇ ਕਾਰਨ 15 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ 15 ਅਕਤੂਬਰ ਨੂੰ ਨਰਾਤੇ ਸ਼ੁਰੂ ਹੋਣ ਵਾਲੇ ਹਨ, ਜਿਸ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਦੇਖੋ ਪੂਰੀ ਲਿਸਟ-
ਵਿਸ਼ਵ ਕੱਪ 2023 ਲਈ ICC ਦੁਆਰਾ ਮੁੜ-ਨਿਰਧਾਰਿਤ 9 ਮੈਚ
10 ਅਕਤੂਬਰ: ਇੰਗਲੈਂਡ ਬਨਾਮ ਬੰਗਲਾਦੇਸ਼
10 ਅਕਤੂਬਰ: ਪਾਕਿਸਤਾਨ ਬਨਾਮ ਸ਼੍ਰੀਲੰਕਾ
12 ਅਕਤੂਬਰ: ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ
13 ਅਕਤੂਬਰ: ਨਿਊਜ਼ੀਲੈਂਡ ਬਨਾਮ ਬੰਗਲਾਦੇਸ਼
14 ਅਕਤੂਬਰ: ਭਾਰਤ ਬਨਾਮ ਪਾਕਿਸਤਾਨ
15 ਅਕਤੂਬਰ: ਇੰਗਲੈਂਡ ਬਨਾਮ ਅਫਗਾਨਿਸਤਾਨ
11 ਨਵੰਬਰ: ਆਸਟ੍ਰੇਲੀਆ ਬਨਾਮ ਬੰਗਲਾਦੇਸ਼
11 ਨਵੰਬਰ: ਇੰਗਲੈਂਡ ਬਨਾਮ ਪਾਕਿਸਤਾਨ
12 ਨਵੰਬਰ: ਭਾਰਤ ਬਨਾਮ ਨੀਦਰਲੈਂਡ
ਇਹ ਵੀ ਪੜ੍ਹੋ : ਕਬੱਡੀ ਜਗਤ ਨੂੰ ਪਿਆ ਵੱਡਾ ਘਾਟਾ, ਚੱਲਦੇ ਮੈਚ 'ਚ ਇੰਟਰਨੈਸ਼ਨਲ ਖਿਡਾਰੀ ਦੀ ਹੋਈ ਮੌਤ
ਹੁਣ ਇਹ ਹੋਵੇਗਾ ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਸ਼ਡਿਊਲ
8 ਅਕਤੂਬਰ: ਬਨਾਮ ਆਸਟ੍ਰੇਲੀਆ, ਚੇਨਈ
11 ਅਕਤੂਬਰ: ਬਨਾਮ ਅਫਗਾਨਿਸਤਾਨ, ਦਿੱਲੀ
14 ਅਕਤੂਬਰ: ਬਨਾਮ ਪਾਕਿਸਤਾਨ, ਅਹਿਮਦਾਬਾਦ
19 ਅਕਤੂਬਰ: ਬੰਗਲਾਦੇਸ਼, ਪੁਣੇ
22 ਅਕਤੂਬਰ: ਬਨਾਮ ਨਿਊਜ਼ੀਲੈਂਡ, ਧਰਮਸ਼ਾਲਾ
29 ਅਕਤੂਬਰ: ਬਨਾਮ ਇੰਗਲੈਂਡ, ਲਖਨਊ
2 ਨਵੰਬਰ: ਬਨਾਮ ਸ਼੍ਰੀਲੰਕਾ, ਮੁੰਬਈ
5 ਨਵੰਬਰ: ਬਨਾਮ ਦੱਖਣੀ ਅਫਰੀਕਾ, ਕੋਲਕਾਤਾ
12 ਨਵੰਬਰ: ਬਨਾਮ ਨੀਦਰਲੈਂਡ, ਬੈਂਗਲੁਰੂ
ਟੂਰਨਾਮੈਂਟ ਦੀ ਸ਼ੁਰੂਆਤ ਅਤੇ ਸਮਾਪਤੀ ਦੋਵੇਂ ਹੀ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣਗੀਆਂ। ਇਸ ਉੱਚ ਪੱਧਰੀ ਈਵੈਂਟ ਲਈ ਟਿਕਟਾਂ ਦੀ ਵਿਕਰੀ 25 ਅਗਸਤ ਨੂੰ ਸ਼ੁਰੂ ਹੋਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Prithvi Shaw ਨੇ ਅੰਗਰੇਜ਼ਾਂ ਨੂੰ ਸਿਖਾਇਆ ਬੈਜ਼ਬਾਲ, 41 ਓਵਰਾਂ 'ਚ ਠੋਕ ਦਿੱਤਾ ਦੋਹਰਾ ਸੈਂਕੜਾ
NEXT STORY