ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਕ੍ਰਿਕਟ ਤੋਂ ਇਲਾਵਾ ਫੁੱਟਬਾਲ ਵੀ ਬਹੁਤ ਪਸੰਦ ਹੈ। ਜ਼ਿਆਦਾਤਰ ਕੋਹਲੀ ਨੂੰ ਕਿਸੇ ਵੀ ਮੈਚ ਤੋਂ ਪਹਿਲਾਂ ਵਾਰਮਅਪ ਹੋਣ ਦੇ ਲਈ ਫੁੱਟਬਾਲ ਖੇਡਦੇ ਦੇਖਿਆ ਜਾਂਦਾ ਰਿਹਾ ਹੈ। ਫੁੱਟਬਾਲ ਦੇ ਪ੍ਰਤੀ ਉਸਦੀ ਦਿਵਾਨਗੀ ਇਸ ਕਦਰ ਹੈ ਕਿ ਬੀਤੇ ਦਿਨੀਂ ਉਹ ਇੰਡੀਅਨ ਸੁਪਰ ਲੀਗ 'ਚ ਐੱਫ. ਸੀ. ਗੋਆ ਦੀ ਨਵੀਂ ਜਰਸੀ ਦੇ ਲਾਂਚ ਸਮਾਰੋਹ 'ਚ ਪਹੁੰਚੇ ਸਨ। ਇਸ ਦੌਰਾਨ ਉਸ ਨੇ ਕਿਹਾ ਕਿ ਕ੍ਰਿਕਟਰਾਂ ਨੂੰ ਵੀ ਫੁੱਟਬਾਲਰਾਂ ਦੀ ਤਰ੍ਹਾ ਫਿੱਟਨੈਸ ਬਣਾ ਕੇ ਰੱਖਣੀ ਚਾਹੀਦੀ ਹੈ। ਕੋਹਲੀ ਨੇ ਇਸ ਦੌਰਾਨ ਫੁੱਟਬਾਲ, ਫਿੱਟਨੈਸ ਤੇ ਹੋਰ ਖੇਡਾਂ 'ਤੇ ਵੀ ਗੱਲਬਾਤ ਕੀਤੀ।
ਕ੍ਰਿਕਟ ਤੋਂ ਰਿਟਾਇਰਮੈਂਟ ਦੇ ਬਾਅਦ ਕੀ ਫੁੱਟਬਾਲ ਨਾਲ ਜੁੜਣਗੇ?
ਮੇਰਾ ਧਿਆਨ ਹਮੇਸ਼ਾ ਤੋਂ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਰਿਹਾ ਹੈ। ਇਸ ਦੇ ਲਈ ਮੈਂ ਆਪਣੇ ਫਾਊਂਡੇਸ਼ਨ ਦੇ ਤਹਿਤ ਆਗਾਮੀ ਸਾਲਾ 'ਚ ਐਥਲੀਟ ਡਿਵੈਲਪਮੈਂਟ ਪ੍ਰੋਗਰਾਮ ਚਲਾਵਾਂਗਾ। ਇਸ ਦਾ ਮੁੱਖ ਉਦੇਸ਼ ਅਜਿਹੇ ਖਿਡਾਰੀਆਂ ਦਾ ਵਿਕਾਸ ਕਰਨਾ ਹੈ ਜੋ ਐੱਫ. ਸੀ. ਗੋਆ ਦੇ ਲਈ ਖੇਡਣ ਤੇ ਫਿਰ ਉਹ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕਰੇ। ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਹਨ, ਜੋ ਮੈਨੂੰ ਰੋਮਾਂਚਿਤ ਕਰਦੀਆਂ ਹਨ ਤੇ ਇਸ ਪ੍ਰਕਾਰ ਦੀਆਂ ਚੀਜ਼ਾਂ 'ਚ ਮੈਂ ਆਪਣੀ ਊਰਜਾ ਲਗਾਉਣਾ ਚਾਹੁੰਦਾ ਹਾਂ।
ਕ੍ਰਿਕਟਰਾਂ ਦੇ ਲਈ ਫੁੱਟਬਾਲ ਕਿੰਨਾ ਜ਼ਰੂਰੀ ਹੈ?
ਕ੍ਰਿਕਟਰਾਂ ਦੇ ਲਈ ਫੁੱਟਬਾਲਰ ਦੀ ਤਰ੍ਹਾ ਫਿੱਟਨੈਸ ਹਾਸਲ ਕਰਨਾ ਜ਼ਰੂਰੀ ਹੈ। ਫੁੱਟਬਾਲਰ ਹਮੇਸ਼ਾ ਅਨੁਸ਼ਾਸਨ 'ਚ ਰਹਿੰਦੇ ਕਿਉਂਕਿ ਇਹੀ ਇਸ ਖੇਡ ਦੀ ਜ਼ਰੂਰਤ ਹੈ। ਫੁੱਟਬਾਲ ਖਿਡਾਰੀ ਆਪਣੇ ਪ੍ਰੋਫੈਸ਼ਨ, ਸਰੀਰਿਕ ਤਿਆਰੀਆਂ, ਪੋਸ਼ਣ ਤੇ ਬਾਕੀ ਸਮੇਂ ਦੇ ਲਈ ਬਹੁਤ ਅਨੁਸ਼ਾਸਿਤ ਰਹਿੰਦੇ ਹਨ। ਅਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਦੇ ਹਾਂ।
ਕ੍ਰਿਸਟੀਆਨੋ ਰੋਨਾਲਡੋ 'ਤੇ ਤੁਹਾਡੀ ਰਾਏ?
ਕ੍ਰਿਸਟੀਆਨੋ ਰੋਨਾਲਡੋ ਸਭ ਤੋਂ ਸੰਪੂਰਨ ਹਨ। ਉਸਦੀ ਡ੍ਰਿਬਲਿੰਗ ਵਧੀਆ ਹੈ। ਉਹ ਸ਼ਾਨਦਾਰ ਹੈ। ਉਹ ਫੁੱਟਬਾਲ ਜਗਤ 'ਚ ਫਿੱਟਨੈਸ ਦੀ ਨਵੀਂ ਕ੍ਰਾਂਤੀ ਲੈ ਕੇ ਆਏ ਹਨ। ਉਸ ਨੂੰ ਕਈ ਲੋਕ ਫਾਲੋ ਕਰਦੇ ਹਨ। ਇਸ ਲਈ ਮੈਂ ਕ੍ਰਿਸਟੀਆਨੋ ਨੂੰ ਹੀ ਚੁਣਾਂਗਾ।
ਕੀ ਤੁਸੀਂ ਮੇਸੀ 'ਤੇ ਰੋਨਾਲਡੋ ਨੂੰ ਦਰਜਾ ਦੇਵੋਗੇ?
ਮੇਸੀ ਬਹੁਤ ਫੁਰਤੀਲੇ ਖਿਡਾਰੀ ਹਨ। ਉਹ ਕਾਬਲੀਅਤ ਦੇ ਮਾਮਲੇ 'ਚ ਕਿਸੇ ਤੋਂ ਪਿੱਛੇ ਨਹੀਂ ਹਨ। ਟਾਪ ਲੇਵਲ 'ਤੇ ਖੇਡਣ ਵਾਲੇ ਸਾਰੇ ਖਿਡਾਰੀ ਹੁਸ਼ਿਆਰ ਹੁੰਦੇ ਹਨ ਪਰ ਮੈਂ ਨਹੀਂਂ ਮੰਨਦਾ ਕਿ ਜਿਸ ਇੱਛਾ ਦੇ ਨਾਲ ਉਹ ਖੇਡਦੇ ਹਨ ਕੋਈ ਦੂਜਾ ਖਿਡਾਰੀ ਵੀ ਉਨ੍ਹਾ ਦੀ ਤਰ੍ਹਾਂ ਖੇਡਦਾ ਹੋਵੇ।
ਕ੍ਰਿਕਟਰਾਂ ਦੇ ਲਈ ਫਿੱਟ ਰਹਿਣਾ ਜ਼ਰੂਰੀ ਹੈ ਜਾਂ ਫੁੱਟਬਾਲਰਾਂ ਦੇ ਲਈ?
ਦੋਵੇਂ ਅਲੱਗ-ਅਲੱਗ ਖੇਡਾਂ ਹਨ। ਫੁੱਟਬਾਲ 'ਚ ਸਾਨੂੰ 90 ਮਿੰਟ ਦੇ ਅੰਦਰ ਹੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੁੰਦਾ ਹੈ। ਨਾਲ ਹੀ ਕ੍ਰਿਕਟ 'ਚ ਸਾਡੇ ਕੋਲ ਟਾਈਮ ਹੁੰਦਾ ਹੈ। ਨਿਸ਼ਚਿਤ ਤੌਰ 'ਤੇ ਫੁੱਟਬਾਲ ਦੇ ਲਈ ਫਿੱਟਨੈਸ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ ਪਰ ਜੇਕਰ ਕ੍ਰਿਕਟਰ ਵੀ ਫੁੱਟਬਾਲਰਾਂ ਦੀ ਤਰ੍ਹਾਂ ਆਪਣੀ ਫਿੱਟਨੈਸ ਬਣਾਉਣ ਤਾਂ ਇਸਦਾ ਫਾਇਦਾ ਜ਼ਮੀਨੀ ਪੱਧਰ ਦਾ ਹੋਵੇਗਾ। ਤੁਸੀਂ ਫਿੱਟ ਹੋਵੋਗੇ ਤਾਂ ਖੇਡ ਦੇ ਹਰ ਵਿਭਾਗ 'ਚ ਸ਼ਾਨਦਾਰ ਪ੍ਰਦਰਸ਼ਨ ਕਰੋਗੇ।
ਸੱਟ ਕਾਰਣ ਹਾਲੇਪ ਵੁਹਾਨ ਓਪਨ 'ਚੋਂ ਬਾਹਰ
NEXT STORY