ਜਲੰਧਰ : ਵੂਸਟਰਸ਼ਰ ਕਰਾਊਨ ਕੋਰਟ ਨੇ ਇੰਗਲਿਸ਼ ਕਾਊਂਟੀ ਕ੍ਰਿਕਟ ਵਿਚ ਵੂਸਟਰਸ਼ਰ ਦੇ ਖਿਡਾਰੀ ਐਲਕਸ ਹੇਪਬਰਨ ਨੂੰ ਸੁੱਤੀ ਹੋਈ ਮਹਿਲਾ ਨਾਲ ਜ਼ਬਰ ਜਨਾਹ ਕਰਨ ਦਾ ਦੋਸ਼ੀ ਮੰਨਿਆ ਹੈ। 23 ਸਾਲਾ ਆਸਟਰੇਲੀਆਈ ਕ੍ਰਿਕਟਰ ਹੇਪਬਰਨ ਪਹਿਲਾਂ ਤਾਂ ਮਹਿਲਾ ਨਾਲ ਜਬਰ-ਜਨਾਹ ਦੀ ਗੱਲ ਤੋਂ ਮੁਕਰਦਾ ਰਿਹਾ ਪਰ ਪੁਲਸ ਨੇ ਜਦੋਂ ਤਕਰੀਬਨ 10 ਘੰਟੇ ਤੇ 53 ਮਿੰਟ ਲੰਬੀ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਇਹ ਘਟਨਾ 1 ਅਪ੍ਰੈਲ 2017 ਦੀ ਹੈ। ਮਹਿਲਾ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਜਦੋਂ ਹੇਪਬਰਨ ਨੂੰ ਦੋਸ਼ੀ ਕਰਾਰ ਦਿੱਤਾ ਤਾਂ ਉਹ ਆਪਣਾ ਚਿਹਰਾ ਛੁਪਾਉਂਦਾ ਹੋਇਆ ਨਜ਼ਰ ਆਇਆ।
ਇਸ ਤੋਂ ਪਹਿਲਾਂ ਪੀੜਤਾ ਨੇ ਜਿਊਰੀ ਨੂੰ ਦੱਸਿਆ ਸੀ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਜਿਹੜਾ ਕਲਾਰਕ ਨਹੀਂ ਸਗੋਂ ਹੇਪਬਰਨ ਦੇ ਨਾਲ ਹੈ। ਹੇਪਬਨ ਦੇ ਬਾਲਾਂ ਨੂੰ ਛੂਹਣ ਤੋਂ ਬਾਅਦ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਕਲਾਰਕ ਦੇ ਨਾਲ ਨਹੀਂ ਸੀ। ਉਸ ਨੇ ਹੇਪਬਰਨ ਤੋਂ ਕਲਾਰਕ ਦੇ ਬਾਰੇ ਵਿਚ ਪੁੱਛਿਆ ਵੀ ਸੀ ਪਰ ਹੇਪਬਨ ਉਸ਼ਦੀ ਖੂਬਸੂਰਤੀ ਦੀ ਸ਼ਲਾਘਾ ਕਰਨ ਲੱਗਾ ਤੇ ਉਸ ਨੂੰ ਸਰੀਰਕ ਸੰਬੰਧ ਬਣਾਉਣ ਲਈ ਮਨਾਉਣ ਲੱਗਾ। ਆਸਟਰੇਲੀਅ ਵਿਚ ਜਨਮੇ ਆਲਰਾਊਂਡਰ ਹੇਪਬਰਨ 2013 ਵਿਚ ਇੰਗਲੈਂਡ ਆਇਆ ਸੀ ਤੇ ਕ੍ਰਿਕਟ ਵਿਚ ਆਪਣਾ ਨਾਂ ਬਣਾਇਆ ਪਰ ਇਸ਼ ਘਟਨਾ ਨੇ ਉਸਦੇ ਕ੍ਰਿਕਟ ਕਰੀਅਰ ਨੂੰ ਖਤਮ ਕਰ ਦਿੱਤਾ।
ਸੁਪਰ ਕੱਪ 'ਚੋਂ ਹਟਣ ਵਾਲੇ ਕਲੱਬਾਂ ਦਾ ਫੈਸਲਾ ਨਹੀਂ, ਅਨੁਸ਼ਾਸਨਾਤਮਕ ਕਮੇਟੀ ਨੂੰ ਹਵਾਲੇ ਕੀਤਾ
NEXT STORY