ਭੁਵਨੇਸ਼ਵਰ— ਆਈ-ਲੀਗ ਕਮੇਟੀ ਨੇ ਸ਼ਨੀਵਾਰ ਨੂੰ ਸੁਪਰ ਕੱਪ ਟੂਰਨਾਮੈਂਟ ਵਿਚੋਂ ਹਟਣ ਵਾਲੇ ਕਲੱਬਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਮਾਮਲੇ ਨੂੰ ਅਨੁਸ਼ਾਸਨਾਤਮਕ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ। ਕਮੇਟੀ ਨੇ ਰੀਅਲ ਕਸ਼ਮੀਰ ਤੇ ਮਿਨਰਵਾ ਪੰਜਾਬ ਨੂੰ ਆਈ-ਲੀਗ ਮੈਚ ਲਈ ਇਕ-ਇਕ ਅੰਕ ਦੇਣ ਦਾ ਵੀ ਫੈਸਲਾ ਕੀਤਾ, ਜਿਹੜਾ 18 ਫਰਵਰੀ ਨੂੰ ਸ੍ਰੀਨਗਰ ਵਿਚ ਖੇਡਿਆ ਜਾਣਾ ਸੀ ਪਰ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਨਹੀਂ ਕਰਵਾਇਆ ਗਿਆ ਸੀ।
ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੇ ਬਿਆਨ ਅਨੁਸਾਰ, ''ਕਮੇਟੀ ਨੇ ਸੁਪਰ ਕੱਪ-2019 ਵਿਚੋਂ ਹਟਣ ਵਾਲੇ ਆਈ ਲੀਗ ਕਲੱਬਾਂ 'ਤੇ ਆਈ-ਲੀਗ ਹਿੱਸੇਦਾਰੀ ਸਮਿਹਤੀ ਤੇ ਸੁਪਰ ਕੱਪ ਨਿਯਮਾਂ ਦੀਆਂ ਸੰਬੰਧਤ ਧਾਰਾਵਾਂ ਤਹਿਤ ਵਿਚਾਰ-ਵਟਾਂਦਰਾ ਕੀਤਾ ਹੈ ਪਰ ਕਮੇਟੀ ਨੇ ਸਰਬਸੰਮਤੀ ਨਾਲ ਇਸ ਮਾਮਲੇ ਨੂੰ ਅਨੁਸ਼ਾਸਨਾਤਮਕ ਕਮੇਟੀ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਹੈ।''
ਵਿਸ਼ਵ ਕੱਪ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ ਖੇਡੇਗੀ ਤਿਕੋਣੀ ਸੀਰੀਜ਼, ਟੀਮ ਦਾ ਹੋਇਆ ਐਲਾਨ
NEXT STORY