ਮੁੰਬਈ- ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇਜ਼ੀ ਨਾਲ ਰਿਕਵਰ ਹੋ ਰਹੇ ਹਨ। ਲੰਘੇ ਸਾਲ ਦਸੰਬਰ ਮਹੀਨੇ ਕਾਰ ਹਾਦਸੇ ਦਾ ਸ਼ਿਕਾਰ ਹੋਏ ਪੰਤ ਹੁਣ ਬਿਨਾਂ ਕਿਸੇ ਸਹਾਰੇ ਦੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲੱਗੇ ਹਨ। ਉਹ ਹਾਲ ਹੀ ਵਿਚ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਹਨ।
ਇਹ ਵੀ ਪੜ੍ਹੋ: ISSF ਵਿਸ਼ਵ ਕੱਪ:ਗਨੀਮਤ ਤੇ ਦਰਸ਼ਨਾ ਨੇ ਮਹਿਲਾ ਸਕੀਟ ’ਚ ਪਹਿਲੀ ਵਾਰ ਭਾਰਤ ਨੂੰ ਦਿਵਾਏ ਚਾਂਦੀ ਤੇ ਕਾਂਸੀ ਦੇ ਤਮਗੇ
ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਵਿਚ ਪੰਤ ਬਿਨਾਂ ਕਿਸੇ ਸਹਾਰੇ ਆਪਣੇ ਪੈਰਾਂ 'ਤੇ ਚੱਲਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਟੀ-ਸ਼ਰਟ ਅਤੇ ਸ਼ਾਟਸ ਪਹਿਨੇ ਹੋਏ ਹਨ ਅਤੇ ਨਾਲ ਉਨ੍ਹਾਂ ਦੇ ਗਲੇ ਵਿਚ ਮੋਟੀ ਚੈਨ ਵੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੇ ਨਾਲ ਸੈਲਫੀ ਲੈਣ ਦੀ ਇਜਾਜ਼ਤ ਵੀ ਦਿੱਤੀ। ਇਸ ਤੋਂ ਪਹਿਲਾਂ ਰਿਸ਼ਭ ਪੰਤ ਆਈ.ਪੀ.ਐੱਲ. 2023 ਵਿਚ ਆਪਣੀ ਟੀਮ ਦਿੱਲੀ ਕੈਪੀਟਲਜ਼ ਨੂੰ ਚੀਅਰ ਕਰਨ ਲਈ ਪੁੱਜੇ ਸਨ। ਪੰਤ ਨੇ ਆਈ.ਪੀ.ਐੱਲ. 2021 ਅਤੇ 2022 ਵਿੱਚ ਦਿੱਲੀ ਕੈਪੀਟਲਜ਼ ਦੀ ਅਗਵਾਈ ਕੀਤੀ ਪਰ ਕਾਰ ਹਾਦਸੇ ਕਾਰਨ ਉਹ ਮੌਜੂਦਾ ਟੂਰਨਾਮੈਂਟ ਤੋਂ ਬਾਹਰ ਹੋ ਗਏ।
ਇਹ ਵੀ ਪੜ੍ਹੋ: ਮੈਕਰੋਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਫਰਾਂਸ ਦੇ ਲੋਕ ਨਹੀਂ ਕਰ ਸਕਣਗੇ ਫਲਾਈਟ ਰਾਹੀਂ ਘੱਟ ਦੂਰੀ ਦਾ ਸਫ਼ਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2023 ਦੇ Qualifier 'ਚ ਪਹੁੰਚੀ ਮੁੰਬਈ ਇੰਡੀਅਨਜ਼, ਟੂਰਨਾਮੈਂਟ ਤੋਂ ਬਾਹਰ ਹੋਈ ਲਖ਼ਨਊ
NEXT STORY