ਸਪੋਰਟਸ ਡੈਸਕ– ਭਾਰਤੀ ਕ੍ਰਿਕਟਰ ਸ਼੍ਰੀਸੰਥ ’ਤੇ ਲੱਗਾ ਬੈਨ ਅਗਲੇ ਮਹੀਨੇ ਖ਼ਤਮ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਉਸ ਨਾਲ ਜੁੜੀ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਸ਼੍ਰੀਸੰਥ ਦੇ ਕਰੀਬੀ ਅਤੇ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ’ਚ ਜਿਤਾਉਣ ’ਚ ਅਹਿਮ ਯੋਗਦਾਨ ਦੇਣ ਵਾਲੇ ਸਪਿਨਰ ਹਰਮੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਆਈ.ਪੀ.ਐੱਲ. ਦੀ ਰਾਜਸਥਾਨ ਰਾਇਲਸ ਟੀਮ ਲਈ ਖੇਡਦੇ ਸਨ ਤਾਂ ਹੋਟਲ ’ਚ ਉਨ੍ਹਾਂ ਦੇ ਕਮਰੇ ’ਚ ਕੁੜੀਆਂ ਹੁੰਦੀਆਂ ਸਨ ਅਤੇ ਉਹ ਸਾਰੀ ਰਾਤ ਪਾਰਟੀ ਕਰਦੇ ਸਨ।
ਹਰਮੀਤ ਸਿੰਘ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਮੇਰਾ ਕਮਰਾ ਸ਼੍ਰੀਸੰਥ ਦੇ ਕਮਰੇ ਨਾਲ ਹੁੰਦਾ ਸੀ। ਉਹ ਪੂਰੀ ਰਾਤ ਪਾਰਟੀ ਕਰਦੇ ਸਨ ਅਤੇ ਉਨ੍ਹਾਂ ਦੇ ਕਮਰੇ ’ਚ ਕੁੜੀਆਂ ਹੁੰਦੀਆਂ ਸਨ। ਹਰਮੀਤ ਨੇ ਕਿਹਾ ਕਿ ਸ਼੍ਰੀਸੰਥ ਦਾ ਮੇਰੇ ਨਾਲ ਜ਼ਿਆਦਾ ਲਗਾਅ ਸੀ ਅਤੇ ਉਹ ਹਮੇਸ਼ਾ ਮੈਨੂੰ ਆਪਣੇ ਨਾਲ ਦੇ ਕਮਰੇ ’ਚ ਹੀ ਰੱਖਦੇ ਸਨ ਤਾਂ ਜੋ ਕੋਈ ਦੂਜਾ ਖਿਡਾਰੀ ਪਰੇਸ਼ਾਨ ਨਾ ਹੋਵੇ। ਉਸ ਨੇ ਦੱਸਿਆ ਕਿ ਸ਼੍ਰੀਸੰਥ ਦੇ ਕਮਰੇ ’ਚ ਕੌਣ ਆ-ਜਾ ਰਿਹਾ ਹੈ ਇਸ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਸੀ ਪਰ ਜਦੋਂ ਮੈਂ ਸਵੇਰੇ 6-7 ਵਜੇ ਜਿਮ ਜਾਣ ਲਈ ਉਠਦਾ ਸੀ ਤਾਂ ਉਹ ਪਾਰਟੀ ਕਰ ਰਹੇ ਹੁੰਦੇ ਸਨ।
2 ਤੋਂ 3 ਲੱਖ ਰੁਪਏ ਆਉਂਦਾ ਸੀ ਕਮਰੇ ਦਾ ਬਿੱਲ
ਹਰਮੀਤ ਨੇ ਕਿਹਾ ਕਿ ਜਦੋਂ ਵੀ ਅਸੀਂ ਕਿਸੇ ਹੋਟਲ ’ਚ 2-3 ਦਿਨ ਤਕ ਰੁਕਦੇ ਸੀ ਤਾਂ ਰੂਮ ਸਰਵਿਸ ਦਾ ਹੀ ਬਿੱਲ 2 ਤੋਂ 3 ਲੱਖ ਰੁਪਏ ਬਣ ਜਾਂਦਾ ਸੀ। ਉਸ ਨੇ ਕਿਹਾ ਕਿ ਸ਼੍ਰੀਸੰਥ ਆਪਣੀ ਸ਼ਰਾਬ ਖ਼ੁਦ ਖ਼ਰੀਦਦਾ ਸੀ, ਉਹ ਲੋਕਾਂ ਨੂੰ ਸ਼ਰਾਬ ਤੋਹਫੇ ’ਚ ਦਿੰਦਾ ਸੀ। ਮੈਨੂੰ ਲੱਗਾ ਕਿ ਉਹ ਅਮਰੀ ਹੈ ਕਿਉਂਕਿ ਉਸ ਨੇ 2 ਵਿਸ਼ਵ ਕੱਪ ਜਿੱਤੇ ਸਨ ਅਤੇ ਉਹ ਕਈ ਆਈ.ਪੀ.ਐੱਲ. ’ਚ ਖੇਡ ਚੁੱਕਾ ਸੀ। ਸਾਡਾ ਸ਼ੱਕ ਕਦੇ ਫਿਕਸਿੰਗ ਵਲ ਨਹੀਂ ਗਿਆ।
ਸ਼੍ਰੀਸੰਥ ਨੇ ਕਹੀ ਇਹ ਗੱਲ
ਇਸ ਬਾਰੇ ਸ਼੍ਰੀਸੰਥ ਨੇ ਖ਼ੁਲ ਕੇ ਕੁਝ ਨਹੀਂ ਕਿਹਾ ਪਰ ਹਰਮੀਤ ਦੇ ਉਸ ਦਾਅਵੇ ਨੂੰ ਸਹੀ ਦੱਸਿਆ ਕਿ ਹਰਮੀਤ ਉਸ ਦੇ ਨਾਲ ਵਾਲੇ ਕਮਰੇ ’ਚ ਹੀ ਰਹਿੰਦਾ ਸੀ। ਇਸ ਤੋਂ ਇਲਾਵਾ ਉਸ ਨੇ ਕੋਈ ਹੋਰ ਗੱਲ ਨਹੀਂ ਕਹੀ। ਹਰਮੀਤ ਬਾਰੇ ਸ਼੍ਰੀਸੰਥ ਨੇ ਕਿਹਾ ਕਿ ਉਹ ਬਹੁਤ ਹੀ ਮਿਹਨਤੀ ਕ੍ਰਿਕਟਰ ਹੈ ਅਤੇ ਮੈਂ ਹਮੇਸ਼ਾ ਅਜਿਹੇ ਕ੍ਰਿਕਟਰਾਂ ਨੂੰ ਸੁਪੋਰਟ ਕਰਦਾ ਰਿਹਾ ਹਾਂ।
ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. 2013 ਦੌਰਾਨ ਸਪਾਟ ਫਿਕਸਿੰਗ ਦਾ ਖੁਲਾਸਾ ਹੋਇਆ ਸੀ ਜਿਸ ਵਿਚ ਰਾਜਸਥਾਨ ਰਾਇਲਸ ਦੇ ਤਿੰਨ ਵੱਡੇ ਖਿਡਾਰੀ ਐੱਸ. ਸ਼੍ਰੀਸੰਥ, ਅੰਕਿਤ ਚੌਹਾਨ ਅਤੇ ਅਜੀ ਚੰਦੀਲਾ ਦਿੱਲੀ ਪੁਲਸ ਦੀ ਪਕੜ ’ਚ ਆ ਗਏ ਸਨ। ਇਸ ਤੋਂ ਬਾਅਦ ਸ਼੍ਰੀਸੰਥ ’ਤੇ ਉਮਰ ਭਰ ਲਈ ਬੈਨ ਲੱਗਾ ਸੀ ਜਿਸ ਲਈ ਉਸ ਨੇ ਅਪੀਲ ਕੀਤੀ ਸੀ ਅਤੇ ਬੈਨ ਗੱਟ ਕਰ ਦਿੱਤਾ ਗਿਆ ਸੀ।
ਨਤਾਸ਼ਾ ਦੇ ਮਾਂ ਬਣਨ 'ਤੇ ਸਾਬਕਾ ਬੁਆਏਫ੍ਰੈਂਡ ਨੇ ਦਿੱਤੀ ਵਧਾਈ, ਲਿਖਿਆ- 'ਅਰੇ ਮੰਮੀ ਬਨ ਗਈ'
NEXT STORY