ਪਠਾਨਕੋਟ (ਧਰਮਿੰਦਰ ਠਾਕੁਰ) : ਜ਼ਿਲ੍ਹਾ ਪਠਾਨਕੋਟ ਵਿਖੇ ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਅਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਇਕ ਹੋਰ ਮੈਂਬਰ ਨੂੰ ਸਹਾਰਨਪੁਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਹਾਰਨਪੁਰ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੰਜਾਬ ਪੁਲਸ ਨੂੰ ਸੌਂਪ ਦਿੱਤਾ। ਉਥੇ ਹੀ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰਕੇ 25 ਤਾਰੀਖ਼ ਤੱਕ ਰਿਮਾਂਡ ’ਤੇ ਲਿਆ ਗਿਆ ਹੈ।
ਇਹ ਵੀ ਪੜ੍ਹੋ: ਜਾਂਚ ਪੈਨਲ ਦਾ ਦਾਅਵਾ, ਕੋਰੋਨਾ ਲਈ ਚੀਨ-WHO ਜ਼ਿੰਮੇਵਾਰ, ਦੋਵਾਂ ਦੇ ਝੂਠ ਕਾਰਨ ਲੱਖਾਂ ਲੋਕਾਂ ਦੀ ਗਈ ਜਾਨ
20 ਅਗਸਤ ਨੂੰ ਵਾਪਰੀ ਸੀ ਵਾਰਦਾਤ
ਦੱਸਣਯੋਗ ਹੈ ਕਿ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਪਠਾਨਕੋਟ ਵਿਚ ਹਲਕਾ ਸੁਜਾਨਪੁਰ ਦੇ ਪਿੰਡ ਥਰਿਆਲ ਵਿਚ ਰਹਿੰਦੇ ਕਰੀਬੀ ਰਿਸ਼ਤੇਦਾਰ ਦਾ ਲੁਟੇਰਿਆਂ ਵਲੋਂ 20 ਅਗਸਤ ਨੂੰ ਕਤਲ ਕਰ ਦਿੱਤਾ ਗਿਆ ਸੀ। ਲੁਟੇਰਿਆਂ ਨੇ ਰਾਤ ਨੂੰ ਘਰ ਵਿਚ ਹਮਲਾ ਕਰਕੇ ਸੁਰੇਸ਼ ਰੈਨਾ ਦੇ ਪਰਿਵਾਰ ਦੇ 5 ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ ਅਤੇ ਇਸ ਵਾਰਦਾਤ ਵਿਚ ਰੈਨਾ ਦੇ ਫੁਫੜ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਟੀਮ ਇੰਡੀਆ ਦੀ ਜਿੱਤ ’ਤੇ ਆਸਟ੍ਰੇਲੀਆਈ ਪ੍ਰਸ਼ੰਸਕ ਨੇ ਲਾਏ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ, ਵੇਖੋ ਵੀਡੀਓ
ਪੁਲਸ ਨੇ ਲੁੱਟ-ਖੋਹ ਕਰਣ ਵਾਲੀ ਗੈਂਗ ਦੇ 3 ਮੈਂਬਰਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਸੀ ਪਰ ਗੈਂਗ ਦੇ 3 ਹੋਰ ਮੈਂਬਰ ਫ਼ਰਾਰ ਹੋ ਗਏ ਸਨ। ਅੱਜ ਸਹਾਰਨਪੁਰ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ ਅਤੇ ਉਨ੍ਹਾਂ ਨੇ ਗੈਂਗ ਦੇ ਚੌਥੇ ਮੈਂਬਰ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਪੁਲਸ ਨੂੰ ਸੌਂਪ ਦਿੱਤਾ ਹੈ।
ਇਹ ਵੀ ਪੜ੍ਹੋ: ਚੇਨਈ ਸੁਪਰ ਕਿੰਗਜ਼ ਵੱਲੋਂ ਹੁਣ ਨਹੀਂ ਖੇਡਣਗੇ ਕ੍ਰਿਕਟਰ ਹਰਭਜਨ ਸਿੰਘ, ਜਾਣੋ ਵਜ੍ਹਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬੱਲੇਬਾਜ਼ਾਂ ਦੀ ਸੂਚੀ ’ਚ ਰਿਸ਼ਭ ਪੰਤ ਨੇ ਮਾਰੀ ਬਾਜ਼ੀ, ਬਣੇ ਸਿਖ਼ਰਲੇ ਦਰਜੇ ਦੇ ਵਿਕਟਕੀਪਰ ਬੱਲੇਬਾਜ਼
NEXT STORY