ਨਵੀਂ ਦਿੱਲੀ- ਬਾਇਓ-ਬੱਬਲ 'ਚ ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੈਸ਼ਨ ਨੂੰ ਅਣਮਿੱਥੇ ਸਮੇਂ ਦੇ ਲਈ ਮੁਲੱਤਵੀ ਕਰ ਦਿੱਤਾ ਗਿਆ ਹੈ। ਲੀਗ 'ਚ ਟਾਪ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਕੇ. ਐੱਲ. ਰਾਹੁਲ ਦੇ ਜ਼ਖਮੀ ਹੋਣ ਤੋਂ ਬਾਅਦ ਸ਼ਿਖਰ ਧਵਨ ਆਰੇਂਜ ਕੈਪ ਦੇ ਨਾਲ ਟਾਪ 'ਤੇ ਹੈ। ਇਸ ਦੌਰਾਨ ਹੁਣ ਤੱਕ ਕੇ. ਐੱਲ. ਰਾਹੁਲ ਅਤੇ ਫਾਫ ਡੂ ਪਲੇਸਿਸਸ ਨੇ ਸਭ ਤੋਂ ਜ਼ਿਆਦਾ 4-4 ਅਰਧ ਸੈਂਕੜੇ ਲਗਾਏ ਹਨ ਪਰ ਕੀ ਤੁਸੀਂ ਜਾਣਦੇ ਹੋ ਆਈ. ਪੀ. ਐੱਲ. ਇਕ ਸੈਸ਼ਨ 'ਚ ਕਿਸ ਖਿਡਾਰੀ ਨੇ ਸਭ ਤੋਂ ਜ਼ਿਆਦਾ ਬਾਰ 50 ਪਲਸ ਦੌੜਾਂ ਬਣਾਈਆਂ ਹਨ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਪਰਤੇਗਾ ਬੋਲਟ, ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਰਹਿ ਸਕਦੈ ਬਾਹਰ
ਆਈ. ਪੀ. ਐੱਲ. ਦੇ ਇਕ ਸੈਸ਼ਨ 'ਚ ਸਭ ਤੋਂ ਜ਼ਿਆਦਾ ਬਾਰ 50 ਪਲਸ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਾਇਲ ਚੈਲੰਜ਼ਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਹਨ। ਵਿਰਾਟ ਨੇ ਆਈ. ਪੀ. ਐੱਲ. 2016 ਦੇ ਦੌਰਾਨ ਸਭ ਤੋਂ ਜ਼ਿਆਦਾ 11 ਬਾਰ 50 ਪਲਸ ਦੌੜਾਂ ਬਣਾਈਆਂ ਸਨ ਜੋਕਿ ਇਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਹਨ। ਹੁਣ ਤੱਕ ਉਸਦਾ ਇਹ ਰਿਕਾਰਡ ਕੋਈ ਨਹੀਂ ਤੋੜ ਸਕਿਆ ਹੈ। ਦੂਜੇ ਨੰਬਰ 'ਤੇ ਡੇਵਿਡ ਵਾਰਨਰ ਹੈ, ਜਿਸ ਨੇ 2016 ਅਤੇ 2019 'ਚ ਸਭ ਤੋਂ ਜ਼ਿਆਦਾ 9 ਬਾਰ 50 ਪਲਸ ਦੌੜਾਂ ਬਣਾਈਆਂ ਸਨ। ਵਾਰਨਰ ਨੂੰ ਇਕ ਮਈ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਕਪਤਾਨ ਤੋਂ ਹਟਾ ਕੇ ਉਸਦੀ ਜਗ੍ਹਾ ਕੇਨ ਵਿਲੀਅਮਸਨ ਨੂੰ ਕਪਤਾਨ ਬਣਾਇਆ ਸੀ। ਤੀਜੇ ਨੰਬਰ 'ਤੇ ਕ੍ਰਿਸ ਗੇਲ ਹਨ, ਜਿਨ੍ਹਾਂ ਨੇ 2012 'ਚ ਇਕ ਸੈਸ਼ਨ 'ਚ ਸਭ ਤੋਂ ਜ਼ਿਆਦਾ 8 ਬਾਰ 50 ਪਲਸ ਦੌੜਾਂ ਬਣਾਈਆਂ ਸਨ।
ਇਕ ਆਈ. ਪੀ. ਐੱਲ. ਸੈਸ਼ਨ ਦੇ ਦੌਰਾਨ ਸਭ ਤੋਂ ਜ਼ਿਆਦਾ ਬਾਰ ਦੌੜਾਂ ਬਣਾਉਣ ਵਾਲੇ ਖਿਡਾਰੀ
11- ਵਿਰਾਟ ਕੋਹਲੀ (2016)
09- ਡੇਵਿਡ ਵਾਰਨਰ (2016)
09- ਡੇਵਿਡ ਵਾਰਨਰ (2019)
08- ਕ੍ਰਿਸ ਗੇਲ (2012)
08- ਕੇਨ ਵਿਲੀਅਮਸਨ (2018)
ਇਹ ਖ਼ਬਰ ਪੜ੍ਹੋ- ਪੰਜਾਬ ਦੇ ਹਰਪ੍ਰੀਤ ਦਾ ਮੀਆ ਖਲੀਫਾ ਨੂੰ ਕੀਤਾ ਟਵੀਟ ਵਾਇਰਲ, ਕਹੀ ਸੀ ਇਹ ਗੱਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
RCB ਦੇ ਖਿਡਾਰੀ ਤੇ ਸਹਿਯੋਗੀ ਕਰਮਚਾਰੀ ਆਪਣੇ-ਆਪਣੇ ਘਰ ਲਈ ਰਵਾਨਾ
NEXT STORY