ਸਪੋਰਟਸ ਡੈਸਕ : ਟੀਮ ਇੰਡੀਆ ਦੇ ਕ੍ਰਿਕਟਰ ਯੁਜਵੇਂਦਰ ਚਾਹਲ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ ਅਤੇ ਉਹ ਇਸ ਸਮੇਂ ਆਪਣੀ ਟੀਮ ਨਾਲ ਦੁਬਈ ਵਿਚ ਹਨ। ਅਜਿਹੇ ਵਿਚ ਯੁਜਵੇਂਦਰ ਚਾਹਲ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਗੇਂਤਰ ਧਨਾਸ਼ਰੀ ਵਰਮਾ ਨਾਲ ਇਕ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਸ਼ੂਟਰ ਦਾਦੀ ਨੇ ਮਜ਼ੇਦਾਰ ਕੁਮੈਂਟ ਕੀਤਾ ਹੈ।

ਦਰਅਸਲ ਚਾਹਲ ਇਸ ਸਮੇਂ ਦੁਬਈ ਪਹੁੰਚ ਗਏ ਹਨ। ਹਾਲਾਂਕਿ ਚਾਹਲ ਨੇ ਆਪਣੇ ਇੰਸਟਾ ਅਕਾਊਂਟ 'ਤੇ ਆਪਣੀ ਮੰਗੇਤਰ ਨਾਲ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ - 'ਤੁਮਨੇ ਮੇਰੇ ਦਿਲ ਕਾ ਪਿੱਜ਼ਾ ਚੁਰਾ ਲੀਆ ਹੈ'. . . ਦੱਸ ਦੇਈਏ ਕਿ ਚਾਹਲ ਨੇ ਧਨਸ਼ਰੀ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਦੋਵੇਂ ਰੋਮਾਂਟਿਕ ਅੰਦਾਜ ਵਿਚ ਵਿਖਾਈ ਦੇ ਰਹੇ ਹਨ। ਉਥੇ ਹੀ ਸ਼ੂਟਰ ਦਾਦੀ ਨੇ ਚਾਹਲ ਦੀ ਤਸਵੀਰ ਦੇ 'ਤੇ ਕੁਮੈਂਟ ਕਰਦੇ ਹੋਏ ਲਿਖਿਆ - 'ਪਿੱਜ਼ਾ ਚੋਰੀ ਕਰ ਲਿਆ ਛੋਰੀ ਨੇ. . . ਜਿਸ ਦੇ ਬਾਅਦ ਧਨਾਸ਼ਰੀ ਨੇ ਲਿਖਿਆ - ਮੈਂ ਇਸ ਗੱਲ ਤੋਂ ਸਹਿਮਤ. . .

ਧਿਆਨਦੇਣ ਯੋਗ ਹੈ ਕਿ ਧਨਾਸ਼ਰੀ ਅਤੇ ਚਾਹਲ ਰੋਕੇ ਦੇ ਬਾਅਦ ਤੋਂ ਹੀ ਕਾਫ਼ੀ ਲਾਈਮਲਾਈਟ ਵਿਚ ਹਨ। ਦੋਵਾਂ ਨੇ 9 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਰੋਕੇ ਦੀ ਜਾਣਕਾਰੀ ਸਾਂਝੀ ਕੀਤੀ ਸੀ। ਹਾਲਾਂਕਿ ਅਜੇ ਦੋਵਾਂ ਦੇ ਵਿਆਹ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਧਨਾਸ਼ਰੀ ਡਾਕਟਰ, ਕੋਰੀਓਗ੍ਰਾਫਰ ਅਤੇ ਯੂਟਿਊਬਰ ਹੈ ਅਤੇ ਮੁੰਬਈ ਵਿਚ ਆਪਣੀ ਡਾਂਸ ਅਕਾਦਮੀ ਵੀ ਚਲਉਂਦੀ ਹੈ।
ਇੰਟਰ ਮਿਲਾਨ ਨੂੰ 3-2 ਤੋਂ ਹਰਾ ਕੇ ਸੇਵਿਲਾ ਬਣਿਆ ਯੂਰੋਪਾ ਲੀਗ ਚੈਂਪੀਅਨ
NEXT STORY